15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਹਿਰਾਜ ਵਿਖੇ ਗਲੀਆਂ ਦੇ ਪੂਰੇ ਕੰਮ ਨੂੰ ਵਧੀਆ ਢੰਗ ਨਾਲ ਕਰਵਾਇਆ ਜਾਵੇਗਾ - ਪ੍ਰਧਾਨ

Ad Position 21
No active advertisement
ਅਜੀਤ ਡੈਸਕ 27-09-2025
ਮਹਿਰਾਜ, 26 ਸਤੰਬਰ (ਸੁਖਪਾਲ)-ਨਗਰ ਪੰਚਾਇਤ ਮਹਿਰਾਜ ਵਲੋਂ ਨਗਰ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਉਕਤ ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਐਮ.ਸੀ. ਸਾਹਿਬਾਨਾਂ ਦੀ ਵਿਕਾਸ ਟੀਮ ਵਲੋਂ ਪੱਤੀ ਸੰਦਲੀ ਵਿਖੇ ਬਲਦੇਵ ਸਿੰਘ ਫ਼ੌਜੀ ਸੋਬੇ ਕੇ ਘਰ ਦੇ ਪਿਛਲੇ ਪਾਸੇ ਗੁਰਾਤਾਰ ਜੈਲੇਕਾ ਅਤੇ ਚਿਮਨਾ ਮਹਿਲ ਆਦਿ ਗਲੀਆਂ ਵਿਚ ਸਮੂਹ ਮੁਹੱਲਾ ਵਾਸੀਆਂ ਦੀ ਮੌਜੂਦਗੀ ਵਿਚ ਇੰਟਰਲਾੱਕ ਟਾਈਲਾਂ ਲਵਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਦੱਸਿਆ ਕਿ ਉਕਤ ਗਲੀਆਂ ਇੰਟਰਲਾੱਕ ਟਾਈਲਾਂ ਨਾਲ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਨੂੰ ਬਣਾਉਣ 'ਤੇ ਅੰਦਾਜ਼ਨ 15 ਲੱਖ ਰੁਪਏ ਦੀ ਲਾਗਤ ਨਾਲ ਇਹ ਗਲੀਆਂ ਬਣਾਉਣ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ, ਕਿਉਂਕਿ ਲੋਕਾਂ ਵਲੋਂ ਕੀਤੀ ਜਾ ਰਹੀ ਇਹ ਮੰਗ ਸੀ ਕਿ ਇਹ ਗਲੀ ਬਣਵਾਈ ਜਾਵੇ, ਤਾਂ ਜੋ ਇੱਥੋਂ ਲੰਘਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਵਾ ਪਵੇ | ਉਨ੍ਹਾਂ ਕਿਹਾ ਕਿ ਇਸ 'ਤੇ ਖ਼ਰਚ ਹੋ ਰਿਹਾ ਪੈਸਾ ਲੋਕਾਂ ਦਾ ਹੀ ਹੈ ਅਤੇ ਸਰਕਾਰ ਇਸ ਨੂੰ ਪਾਰਦਰਸ਼ੀ ਅਤੇ ਵਧੀਆ ਢੰਗ ਨਾਲ ਖ਼ਰਚਣਾ ਚਾਹੁੰਦੀ ਹੈ, ਇਸ ਲਈ ਇਸ ਪੈਸੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਗਲੀ ਦੇ ਪੂਰੇ ਕੰਮ ਨੂੰ ਵਧੀਆ ਢੰਗ ਨਾਲ ਕਰਵਾਇਆ ਜਾਵੇਗਾ ਤਾਂ ਜੋ ਨਗਰ ਵਾਸੀਆਂ ਨੂੰ ਇਸ ਦਾ ਪੂਰਾ-ਪੂਰਾ ਲਾਭ ਮਿਲ ਸਕੇ | ਇਸ ਮੌਕੇ ਐਮ.ਸੀ ਬਲਵਿੰਦਰ ਸਿੰਘ, ਬਲਵੀਰ ਸਿੰਘ, ਚਰਨਾ ਸਿੰਘ, ਕਾਲਾ ਸਿੰਘ ਯੂਥ ਆਗੂ ਮਨਜੀਤ ਸਿੰਘ ਭਾਨੂੰ, ਜਸਵੀਰ ਸਿੰਘ ਮੱਲੂਆਣਾ, ਕੁਲਦੀਪ ਸਿੰਘ ਮੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਦੇ ਮਾਮਲੇ ਤਹਿਤ ਪਤੀ-ਪਤਨੀ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਰਿਜਨਲ ਗਰੁੱਪ ਆਫ਼ ਕਾਲਜਿਜ ਬਹਿਮਣ ਦੀਵਾਨਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ
Ad Position 24