ਰਾਮਾਂ ਮੰਡੀ 26 ਸਤੰਬਰ (ਤਰਸੇਮ ਸਿੰਗਲਾ)- ਰੋਟਰੀ ਕਲੱਬ ਰਾਮਾਂ ਵਲੋਂ ਸਥਾਨਕ ਐਮ.ਐਸ.ਡੀ.ਸ.ਸ.ਅਤੇ ਐਸ.ਐਸ.ਐਮ.ਡੀ. ਇੰਗਲਿਸ਼ ਮੀਡੀਅਮ ਸਕੂਲ ਵਿਖੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਅਧਿਆਪਕ ਦਿਵਸ ਅੱਜ ਅਜੀਤ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ¢ ਇਸ ਦੌਰਾਨ ਕਲੱਬ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ 26 ਅਧਿਆਪਕਾਂ ਨੂੰ ਸਰਵੋਤਮ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਬੱਚਿਆਂ ਨੂੰ ਪਿ੍ੰਸੀਪਲ ਪ੍ਰਵੀਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਅਧਿਆਪਕ ਦਿਵਸ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਵਜੋਂ ਅਤੇ ਖ਼ਾਸ ਤÏਰ ਤੇ ਅਪਣੇ ਗੁਰੂਆਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ¢ ਜੋ ਬੱਚੇ ਆਪਣੇ ਗੁਰੂਆਂ ਦਾ ਸਨਮਾਨ ਨਹੀਂ ਕਰਦੇ, ਉਹ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਖੇਤਰ ਵਿਚ ਤਰੱਕੀ ਨਹੀਂ ਕਰ ਸਕਦੇ¢ ਕਿਉਂਕਿ ਅਧਿਆਪਕ ਹਮੇਸ਼ਾ ਆਪਣੇ ਬੱਚਿਆਂ ਦੀ ਤਰੱਕੀ ਦੀ ਕਾਮਨਾ ਕਰਦੇ ਹਨ¢ ਕਲੱਬ ਦੇ ਪ੍ਰਧਾਨ ਅਜੀਤ ਸਿੰਘ ਬੱਬੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਧਿਆਪਕਾਂ ਨੂੰ ਸਮਾਜ ਦਾ ਨਿਰਮਾਤਾ ਕਿਹਾ ਜਾਂਦਾ ਹੈ, ਇਸ ਲਈ ਦੇਸ਼ ਦੀ ਤਰੱਕੀ ਲਈ ਅਧਿਆਪਕਾਂ ਦਾ ਸਨਮਾਨ ਸਭ ਤੋਂ ਪਹਿਲਾਂ ਜ਼ਰੂਰੀ ਹੈ¢ ਇਸ ਮÏਕੇ ਕਲੱਬ ਦੇ ਪ੍ਰਧਾਨ ਅਜੀਤ ਸਿੰਘ ਬੱਬੂ, ਕੇਵਲ ਸਿੰਗਲਾ ਕੈਸ਼ੀਅਰ, ਜੈਪਾਲ ਗਰਗ, ਡਾ.ਵਿਨੋਦ ਗੋਇਲ, ਪੰਕਜ ਗਰਗ, ਗੁਰਿੰਦਰ ਸਿੰਘ ਮੱਕੜ, ਰਾਜ ਲਹਿਰੀ ਪ੍ਰੋਜੈਕਟ ਚੇਅਰਮੈਨ, ਭਗਵਾਨ ਦਾਸ, ਸਕੂਲ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਠੂਨੀਆ, ਦੇਸ ਰਾਜ ਚਲਾਣਾ ਮੀਤ ਪ੍ਰਧਾਨ, ਬੰਟੀ ਗਰਗ ਮੈਨੇਜਰ, ਕੇਵਲ ਸਿੰਗਲਾ ਕੈਸ਼ੀਅਰ, ਸੰਜੀਵ ਕੁਮਾਰ ਅਗਰਵਾਲ ਮੀਤ ਪ੍ਰਧਾਨ, ਸਮੇਤ ਸਕੂਲ ਦੇ ਅਧਿਆਪਕ ਅਤੇ ਬੱਚੇ ਮੈਂਬਰ ਹਾਜ਼ਰ ਸਨ¢ ਪਿ੍ੰਸੀਪਲ ਨੇ ਸਮਾਗਮ ਦੇ ਆਯੋਜਨ ਲਈ ਰੋਟਰੀ ਕਲੱਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ¢