ਰਾਮਪੁਰਾ ਫੂਲ, 26 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਜਿ: ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਅਧਿਆਪਕ ਯਾਦਗਾਰੀ ਹਾਲ (ਫੂਲ ਰੋਡ) ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਮਲ ਸਿੰਘ ਚਾਉਕੇ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਬਠਿੰਡਾ ਕਮੇਟੀ ਦੇ ਮੈਂਬਰ ਹਾਜ਼ਰ ਹੋਏ¢ ਜਿਸ ਵਿੱਚ ਭਖਦੇ ਹੋਏ ਮੁੱਦਿਆਂ 'ਤੇ ਵਿਚਾਰਾਂ ਹੋਈਆਂ¢ ਡਾਕਟਰ ਮਲਕੀਤ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਾਰੇ ਡਾਕਟਰ ਸਾਥੀਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਲਈ ਕਿਹਾ ਗਿਆ¢ ਪੰਜਾਬ ਵਿੱਚ ਪਿਛਲੇ ਦਿਨਾਂ ਦÏਰਾਨ ਹੜ ਆਏ ਸਨ ਕੁਝ ਸਥਾਨਾਂ ਤੇ ਰਾਮਪੁਰਾ ਫੂਲ ਬਲਾਕ ਦੀ ਜਥੇਬੰਦੀ ਵਲੋਂ ਮੈਡੀਕਲ ਕੈਂਪ ਲਗਾਏ ਗਏ ਅਤੇ ਅੱਗੇ ਤੋਂ ਵੀ ਮਦਦ ਜਾਰੀ ਰਹੇਗੀ¢ ਜੋ ਸਾਥੀ ਕੈਂਪ ਲਾਕੇ ਆਏ ਹਨ ਉਨ੍ਹਾਂ ਦਾ ਬਲਾਕ ਵਲੋਂ ਧੰਨਵਾਦ ਕੀਤਾ ਗਿਆ ਤੇ ਜਥੇਬੰਦੀ ਵੱਲੋਂ ਕੀਤੇ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ¢ ਡਾਕਟਰ ਚਮਕÏਰ ਸਿੰਘ ਮਹਿਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਸਾਥੀਆਂ ਨੂੰ ਰਲ ਮਿਲ ਕੇ ਯੂਨੀਅਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਵਧੀਆ ਪ੍ਰੈਕਟਿਸ ਕਰਨ ਲਈ ਕਿਹਾ ਗਿਆ¢ ਇਸ ਮÏਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਤਾਰ ਸਿੰਘ ਫੂਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ¢ ਡਾਕਟਰ ਨਿਰਮਲ ਸਿੰਘ ਚਾਉਕੇ ਬਲਾਕ ਪ੍ਰਧਾਨ ਨੇ ਡਾਕਟਰ ਸਾਥੀਆਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ¢ਡਾਕਟਰ ਦੇਵ ਰਾਜ ਸੈਕਟਰੀ, ਡਾ ਜਗਤਾਰ ਸਿੰਘ ਫੂਲ ਤੇ ਡਾਕਟਰ ਕÏਰ ਸਿੰਘ ਫੂਲ ਨੇ ਵੀ ਸੰਬੋਧਨ ਕੀਤਾ¢ ਮੀਟਿੰਗ ਵਿਚ ਡਾਕਟਰ ਹਰਜਿੰਦਰ ਸਿੰਘ ਭਾਈਰੂਪਾ, ਡਾਕਟਰ ਗੁਰਸੇਵਕ ਸਿੰਘ ਢੱਡੇ, ਡਾ.ਗੁਰਦੀਪ ਭੋਲਾ, ਡਾਕਟਰ ਕÏਰ ਸਿੰਘ ਕੈਸ਼ੀਅਰ, ਡਾਕਟਰ ਹਰਵਿੰਦਰ ਸਿੰਘ ਢਿਪਾਲੀ ਤੇ ਹੋਰ ਸੀਨੀਅਰ ਡਾਕਟਰ ਸਾਥੀ ਵੀ ਹਾਜ਼ਰ ਸਨ¢ ਇਹ ਜਾਣਕਾਰੀ ਡਾ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਡਾਕਟਰ ਮਨਜੀਤ ਸਿੰਘ ਫੂਲ, ਡਾਕਟਰ ਹਰਜਿੰਦਰ ਸਿੰਘ ਮਹਿਰਾਜ ਵਲੋਂ ਦਿੱਤੀ ਗਈ¢