18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਲਾਰਡ ਰਾਮਾਂ ਪਬਲਿਕ ਸਕੂਲ ਬਠਿੰਡਾ ਦੇ ਅਥਲੀਟਾਂ ਦਾ ਜ਼ੋਨਲ ਅਥਲੈਟਿਕਸ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 27-09-2025
ਬਠਿੰਡਾ, 26 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਲਾਰਡ ਰਾਮਾਂ ਪਬਲਿਕ ਸਕੂਲ ਬਠਿੰਡਾ ਦੇ ਅਥਲੀਟਾਂ ਨੇ ਜ਼ੋਨਲ ਅਥਲੈਟਿਕਸ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਅਥਲੈਟਿਕਸ ਕੋਚ ਬਲਜੀਤ ਸਿੰਘ ਮਛਾਣਾ ਨੇ ਦੱਸਿਆ ਕਿ ਗੁਰਮਨ ਕੌਰ ਨੇ ਅੰਡਰ-17 ਦੇ ਸ਼ਾਟ ਪੁੱਟ ਤੇ ਡਿਸਕਸ ਥਰੋ ਮੁਕਾਬਲੇ ਵਿਚ ਦੋ ਸੋਨ ਤਗਮੇ, ਅੰਸ਼ਿਕਾ ਨੇ ਅੰਡਰ-14 ਦੀ 200 ਮੀਟਰ ਦੌੜ 'ਚ ਕਾਂਸੀ ਦਾ ਤਗਮਾ, ਮਨਤਾਜ ਸਿੰਘ ਨੇ ਅੰਡਰ-11 ਦੀ 100 ਮੀਟਰ ਦੌੜ ਤੇ ਲੰਬੀ ਛਾਲ ਮੁਕਾਬਲੇ ਵਿਚ ਦੋ ਚਾਂਦੀ ਦੇ ਤਗਮੇ, ਨੈਤਿਕ ਸ਼ਰਮਾ ਨੇ ਅੰਡਰ-11 ਦੀ 400 ਮੀਟਰ ਦੌੜ ਵਿਚ ਸੋਨ ਤਗਮਾ, ਕਾਵਿਸ਼ ਗੋਗੀਆ ਨੇ ਅੰਡਰ-19 ਦੀ 400 ਮੀਟਰ ਦੌੜ 'ਚ ਸੋਨ ਤਗਮਾ, ਹੈਰੀ ਸ਼ਰਮਾ ਨੇ ਅੰਡਰ-19 ਦੀ ਲੰਬੀ ਛਾਲ 'ਚ ਸੋਨ ਤਗਮਾ, ਟਿ੍ਪਲ ਜੰਪ 'ਚ ਕਾਸੀ ਦਾ ਤਗਮਾ, ਹਿਤੇਨ ਪਾਰਿਕ ਨੇ ਅੰਡਰ-17 ਦੀ 200, 400 ਮੀਟਰ ਦੌੜ ਵਿਚ ਚਾਂਦੀ ਦੇ ਤਗਮੇ, ਗਗਨਦੀਪ ਨੇ ਅੰਡਰ-19 ਦੇ ਸ਼ਾਟ ਪੁੱਟ ਮੁਕਾਬਲੇ ਵਿਚ ਕਾਂਸੀ ਦਾ ਤਗਮਾ, ਸਾਹਿਲ ਵਿਸ਼ਟ ਨੇ ਅੰਡਰ-19 ਦੀ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਅਤੇ ਆਰਯਮਾਨ ਗੋਹਿਲ ਨੇ ਅੰਡਰ-17 ਦੀ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ | ਸਕੂਲ ਪਿ੍ੰਸੀਪਲ ਸੂਰਜ ਸੇਤੀਆ ਨੇ ਅਥਲੈਟਿਕਸ ਕੋਚ ਬਲਜੀਤ ਮਛਾਣਾ ਤੇ ਤਗਮੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਰ ਤਕੜੇ ਹੋ ਕੇ ਖੇਡਣ ਲਈ ਪ੍ਰੇਰਿਤ ਕੀਤਾ | ਸਕੂਲ ਕਮੇਟੀ ਪ੍ਰਧਾਨ ਰਾਜਨ ਗਰਗ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਚ ਬਲਜੀਤ ਸਿੰਘ ਮਛਾਣਾ ਦੀ ਯਤਨਾਂ ਅਤੇ ਅਥਲੀਟਾਂ ਦੀ ਮਿਹਨਤ ਸਦਕੇ ਸਕੂਲ ਦਾ ਜ਼ੋਨਲ ਅਥਲੈਟਿਕਸ ਮੀਟ ਵਿਚ ਸਕੂਲ ਦਾ ਨਾਮ ਉੱਚਾ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ Rajvir Jawanda ਦਾ BP ਹੋਇਆ ਠੀਕ, ਹਸਪਤਾਲ 'ਚੋ ਆਈ ਖੁਸ਼ੀ ਵਾਲੀ ਖਬਰ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਰਜਿ: ਦੀ ਮਹੀਨਾਵਾਰ ਮੀਟਿੰਗ
Ad Position 24