ਮੌੜ ਮੰਡੀ, 27 ਸਤੰਬਰ (ਗੁਰਜੀਤ ਸਿੰਘ ਕਮਾਲੂ)- ਪਿੰਡ ਮਾਈਸਰਖਾਨਾ ਦਾ ਇਹ ਇਤਿਹਾਸਕ ਮੇਲਾ ਹਰ ਸਾਲ ਅੱਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਲਗਦਾ ਹੈ ਅਤੇ ਇਹ ਵਾਰ ਇਹ ਮੇਲਾ 28 ਸਤੰਬਰ ਨੂੰ ਲੱਗ ਰਿਹਾ ਹੈ¢ ਪÏਰਾਣਿਕ ਕਥਾ ਮੁਤਾਬਿਕ ਮਾਤਾ ਜਵਾਲਾ ਜੀ ਦੇ ਆਪਣੇ ਭਗਤ ਕਮਾਲੂ ਨੂੰ ਦਰਸ਼ਨ ਦੇ ਕੇ ਅਤੇ ਉਸ ਦੇ ਪਿੰਡ ਦੇ ਮੰਦਰ ਵਿਖੇ ਹੀ ਮਾਤਾ ਜਵਾਲਾ ਜੀ ਦੇ ਅੱਸੂ ਅਤੇ ਚੇਤ ਦੀ ਛਟ ਨੂੰ ਦਰਸ਼ਨ ਦੇਣ ਕਾਰਨ ਹੀ ਇਹ ਮੇਲਾ ਮਸ਼ਹੂਰ ਹੋਇਆ ਹੈ¢ਇੱਥੇ ਹਰ ਅੱਸੂ ਅਤੇ ਚੇਤ ਦੀ ਛਟ ਨੂੰ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਅਤੇ ਆਪਣੀਆਂ ਸੁੱਖਾਂ ਦੀ ਪੂਰਤੀ ਕਰਦੇ ਹਨ¢ ਇਸ ਵਾਰ ਵੀ ਪਿੰਡ ਦੀ ਪੰਚਾਇਤ ਵਲੋਂ ਆਉਣ ਵਾਲੇ ਸ਼ਰਧਾਲੂਆਂ ਦੇ ਰਹਿਣ, ਪੀਣ ਵਾਲੇ ਪਾਣੀ, ਰÏਸ਼ਨੀ ਅਤੇ ਹੋਰ ਸਹੂਲਤਾਂ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ¢ ਦੇ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਮੰਦਰ ਅਤੇ ਮਾਲਵਾ ਪ੍ਰਾਤੀਆ ਬ੍ਰਾਹਮਣ ਸਭਾ ਮੰਦਰ ਦੀਆਂ ਕਮੇਟੀਆਂ ਨੇ ਵੀ ਮਾਤਾ ਦੇ ਦਰਸ਼ਨਾ ਲਈ ਆ ਰਹੇ ਸ਼ਰਧਾਲੂਆਂ ਲਈ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ¢