19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੌੜ ਮੰਡੀ ਦੀ ਧੀ ਤਾਨੀਆ ਜੱਜ ਬਣੀ

Ad Position 21
No active advertisement
ਅਜੀਤ ਡੈਸਕ 28-09-2025
ਮੌੜ ਮੰਡੀ, 27 ਸਤੰਬਰ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨ ਪੀ.ਸੀ.ਐਸ. ਹਿਮਾਚਲ ਦੇ ਐਲਾਨੇ ਨਤੀਜਿਆਂ ਦÏਰਾਨ ਮੌੜ ਮੰਡੀ ਦੇ ਸਧਾਰਨ ਪਰਿਵਾਰ ਦੀ ਲੜਕੀ ਤਾਨੀਆ ਪੁੱਤਰੀ ਰਾਕੇਸ਼ ਕੁਮਾਰ ਨੇ ਅੱਠਵਾਂ ਰੈਕ ਪ੍ਰਾਪਤ ਕਰਕੇ ਜੱਜ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ | ਜਿਵੇਂ ਹੀ ਲੜਕੀ ਦੇ ਜੱਜ ਬਣਨ ਦੀ ਖ਼ਬਰ ਮਿਲੀ ਤਾਂ ਰਾਕੇਸ਼ ਕੁਮਾਰ ਦੇ ਘਰ ਸ਼ਹਿਰ ਵਾਸੀਆਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ | ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦÏਰਾਨ ਪੀ.ਸੀ.ਐਸ ਹਿਮਾਚਲ ਦਾ ਪੇਪਰ ਹੋਇਆ ਸੀ ਜਿਸ ਵਿਚੋਂ ਲਗਭਗ 425 ਵਿਦਿਆਰਥੀਆਂ ਨੇ ਇਹ ਟੈੱਸਟ ਪਾਸ ਕੀਤਾ ਸੀ | ਇਸ ਤੋਂ ਬਾਅਦ ਇੰਟਰਵਿਊ ਲਈ 63 ਕੈਂਡੀਡੇਟਸ ਨੂੰ ਬੁਲਾਇਆ ਗਿਆ | ਜਿਸ ਉਪਰੰਤ ਐਲਾਨੇ ਗਏ ਨਤੀਜਿਆਂ ਦੌਰਾਨ 21 ਵਿਦਿਆਰਥੀਆਂ ਨੂੰ ਜੱਜ ਬਣਨ ਦਾ ਮਾਣ ਪ੍ਰਾਪਤ ਹੋਇਆ | ਤਾਨੀਆ ਨੇ ਦੱਸਿਆ ਕਿ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਮੌੜ ਮੰਡੀ ਦੇ ਐਮ.ਐਸ.ਡੀ.ਸਕੂਲ ਤੋਂ ਮਿਡਲ ਸਿੱਖਿਆ ਓਮ ਪ੍ਰਕਾਸ਼ ਬਚਨੀ ਦੇਵੀ ਸਰਵਹਿੱਤਕਾਰੀ ਵਿਦਿਆ ਮੰਦਰ ਮੌੜ ਤੋਂ ਜਦੋਂ ਕਿ ਦਸਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਜੇਵੀਅਰ ਸਕੂਲ ਬਠਿੰਡਾ ਤੋਂ ਪ੍ਰਾਪਤ ਕਰਦੇ ਹੋਏ ਹਰੇਕ ਕਲਾਸ 'ਚੋਂ ਮੈਰਿਟ ਪ੍ਰਾਪਤ ਕੀਤੀ | ਇਸ ਉਪਰੰਤ ਐਲ.ਐਲ.ਬੀ. ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਅਤੇ ਇਸ ਸਮੇਂ ਐਲ. ਐਲ. ਐਮ. ਦੀ ਡਿਗਰੀ ਲਈ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੀ ਹੈ | ਤਾਨੀਆਂ ਨੇ ਕਿਹਾ ਕਿ ਮੇਰਾ ਸ਼ੁਰੂ ਤੋਂ ਹੀ ਉਦੇਸ਼ ਸੀ ਕਿ ਮੈਂ ਜੱਜ ਬਣਾ ਅਤੇ ਜਨਤਾ ਨੂੰ ਇਨਸਾਫ਼ ਦਿੰਦੇ ਹੋਏ ਸਮਾਜ ਵਿਚ ਆਪਣਾ ਯੋਗਦਾਨ ਦੇਵਾਂ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਜੀਤਮਹਿੰਦਰ ਸਿੰਘ ਸਿੱਧੂ ਦੀ ਮੌਜੂਦਗੀ 'ਚ ਮੌੜ ਕਲਾਂ ਤੋਂ ਵੱਡੀ ਗਿਣਤੀ ਪਰਿਵਾਰ ਕਾਂਗਰਸ 'ਚ ਸ਼ਾਮਿਲ
Ad Position 24