ਭਗਤਾ ਭਾਈਕਾ, 27 ਸਤੰਬਰ (ਸੁਖਪਾਲ ਸਿੰਘ ਸੋਨੀ)-ਬੀ. ਬੀ. ਐਸ. ਇੰਡੋ ਕੈਨੇਡੀਅਨ ਸਕੂਲ ਮਲੂਕਾ ਵਿਖੇ ਨਵੇਂ ਪਿ੍ੰਸੀਪਲ ਡਾ: ਧਵਨ ਕੁਮਾਰ ਅਤੇ ਵਾਇਸ ਪਿ੍ੰਸੀਪਲ ਵਿਕਰਮਜੀਤ ਵਰਮਾ ਨੇ ਅਹੁੱਦੇ ਸੰਭਾਲਣ ਉਪਰੰਤ ਅੱਜ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿ੍ੰਸੀਪਲ ਡਾ: ਧਵਨ ਕੁਮਾਰ ਅਤੇ ਵਾਇਸ ਪਿ੍ੰਸੀਪਲ ਵਿਕਰਮਜੀਤ ਵਰਮਾ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਲ 2026 ਲਈ ਆਧੁਨਿਕ ਸਿੱਖਿਆ ਰਣਨੀਤੀਆਂ ਦਾ ਇਕ ਦਿ੍ੜ੍ਹ ਰੋਡਮੈਪ ਪੇਸ਼ ਕੀਤਾ | ਉਨ੍ਹਾਂ ਦੱਸਿਆ ਕਿ ਜਿੱਥੇ ਇਹ ਰਣਨੀਤੀਆਂ ਮੁੱਖ ਤੌਰ 'ਤੇ ਹੁਨਰ ਵਿਕਾਸ, ਅਕਾਦਮਿਕ ਉੱਤਮਤਾ, ਖੇਡਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ, ਸਮਾਜਿਕ ਜ਼ਿੰਮੇਵਾਰੀ ਅਤੇ ਮਾਪਿਆਂ/ ਸਟਾਫ਼ ਨਾਲ ਬਿਹਤਰ ਸਹਿਯੋਗ 'ਤੇ ਕੇਂਦਰਿਤ ਹੋਣਗੀਆਂ, ਉੱਥੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਦੇ ਵਾਤਾਵਰਨ ਪ੍ਰਤੀ ਅਨੁਕੂਲ ਅਤੇ ਸਹਿਯੋਗੀ ਵੀ ਸਿੱਧ ਹੋਣਗੀਆਂ | ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਲੀਕੀਆਂ ਗਈਆਂ ਇਨ੍ਹਾਂ ਵਿਕਾਸ ਅਤੇ ਸਿੱਖਿਆ ਰਣਨੀਤੀਆਂ ਲਈ ਜਿੱਥੇ ਸਕੂਲ ਪ੍ਰਬੰਧਕ ਕਮੇਟੀ ਨੇ ਭਰਵਾਂ ਹੁੰਗਾਰਾ ਦਿੱਤਾ, ਉੱਥੇ ਹੀ ਅਧਿਆਪਕਾਂ ਅਤੇ ਮਾਪਿਆਂ ਵਿਚ ਵੀ ਖੁਸ਼ੀ ਤੇ ਉਤਸ਼ਾਹ ਵੇਖਿਆ ਗਿਆ |