ਮਹਿਰਾਜ, 27 ਸਤੰਬਰ (ਸੁਖਪਾਲ ਮਹਿਰਾਜ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸਮੁੱਚੇ ਤਰਤੀਬਵਾਰ ਜਥੇਬੰਦਕ ਢਾਂਚੇ ਦੀ ਇਜਲਾਸ ਚੋਣ ਮੁਹਿੰਮ ਦੇ ਚੱਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਬਲਾਕ ਫੂਲ਼ ਦੀ ਇਕਾਈ ਮਹਿਰਾਜ ਵਿਖੇ ਵੀ 33 ਮੈਂਬਰੀ ਕਮੇਟੀ ਦਾ ਪੁਨਰ ਗਠਨ ਸਰਬਸੰਮਤੀ ਨਾਲ ਕੀਤਾ ਗਿਆ | ਇਸ ਮੌਕੇ ਮਹਿਰਾਜ ਪਿੰਡ ਦੇ ਗੁਰਦੁਆਰਾ ਫਲਾਈਆਂ ਵਾਲਾ ਸਾਹਿਬ ਵਿਖੇ ਭਰਵੀਂ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਕੀਤੀ ਜਦਕਿ ਕਮੇਟੀ ਦੀ ਚੋਣ ਪ੍ਰਕਿਰਿਆ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ ਵਲੋਂ ਨੇਪਰੇ ਚੜ੍ਹਾਈ ਗਈ | ਇਸ ਮੌਕੇ ਮਹਿਰਾਜ ਇਕਾਈ ਲਈ ਚੁਣੇ ਅਹੁਦੇਦਾਰਾਂ ਵਿਚੋਂ ਸੁਖਦੇਵ ਸਿੰਘ ਪ੍ਰਧਾਨ, ਸੀ: ਮੀਤ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਅਮਰ ਸਿੰਘ, ਰਾਜਿੰਦਰ ਸਿੰਘ ਤੇ ਇਕਬਾਲ ਸਿੰਘ, ਸਰਪ੍ਰਸਤ ਘੁੱਦਰ ਮੈਂਬਰ ਤੇ ਛਿੰਦਾ ਮੈਂਬਰ, ਖ਼ਜ਼ਾਨਚੀ ਹਰਮੇਲ ਸਿੰਘ, ਸਕੱਤਰ ਅਮਨਦੀਪ ਸਿੰਘ, ਸਹਾਇਕ ਸਕੱਤਰ ਜਗਤਾਰ ਸਿੰਘ, ਪ੍ਰੈਸ ਸਕੱਤਰ ਨਿਰਮਲ ਸਿੰਘ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ ਤੇ ਬਾਕੀ ਸਾਥੀਆਂ ਨੂੰ ਇਕਾਈ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ ਵਲੋਂ ਦੱਸਿਆ ਗਿਆ ਕਿ ਇਜਲਾਸ ਮੁਹਿੰਮ ਦਾ ਮੁੱਢਲਾ ਢਾਂਚਾ ਪਿੰਡ ਇਕਾਈ ਤੋਂ ਲੈਕੇ ਬਲਾਕ ਪੱਧਰ ਤੱਕ ਤੇ ਬਲਾਕ ਪੱਧਰ ਤੋਂ ਲੈਕੇ ਜ਼ਿਲ੍ਹਾ ਪੱਧਰ ਤੱਕ ਅਤੇ ਜ਼ਿਲ੍ਹਾ ਪੱਧਰ ਤੋਂ ਲੈਕੇ ਸੂਬਾ ਪੱਧਰ ਤੱਕ ਕੱਟੀ ਗਈ ਮੈਂਬਰਸ਼ਿਪ ਤੇ ਅਧਾਰਿਤ ਤਰਤੀਬਵਾਰ ਚੁਣੇ ਹੋਏ ਡੈਲੀਗੇਟਾਂ ਰਾਹੀਂ ਇਹ ਇਜਲਾਸ ਮੁਹਿੰਮ ਦੀ ਚੋਣ ਕੀਤੀ ਜਾਂਦੀ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਅੰਦਰ ਹੜ੍ਹਾਂ ਨੇ ਵੱਡੇ ਪੱਧਰ ਉੱਪਰ ਕਿਸਾਨਾਂ ਦੀ ਜ਼ਮੀਨ ਤੇ ਉਨ੍ਹਾਂ ਦੀ ਆਰਥਿਕਤਾ ਉੱਪਰ ਡੂੰਘੀ ਸੱਟ ਮਾਰੀ ਹੈ ਪਰ ਇਸ ਸਭ ਦੇ ਚੱਲਦਿਆਂ ਸਾਡੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਯਤਨਸ਼ੀਲ ਕਾਰਜਾਂ ਨੇ ਇਹਨਾਂ ਸਰਕਾਰਾਂ ਨੂੰ ਦਿਖਾ ਦਿੱਤਾ ਹੈ ਕਿ ਪੰਜਾਬ ਨੂੰ ਖ਼ਤਮ ਕਰਨ ਦੀਆਂ ਚਾਲਾਂ ਦਾ ਜਵਾਬ ਦੇਣਾ ਲੋਕ ਜਾਣਦੇ ਹਨ |