ਬਠਿੰਡਾ, 27 ਸਤੰਬਰ (ਵਲ੍ਹਾਣ)- ਸਿੱਖਿਆ ਵਿਭਾਗ ਦੀ 69ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦਾ ਆਗਾਜ਼ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਪ੍ਰਬੰਧਾਂ ਅਤੇ ਸਮੁੱਚੀ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਦੇਖ-ਰੇਖ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਹੋ ਗਿਆ¢ ਅਥਲੈਟਿਕਸ ਮੀਟ ਨੂੰ ਕਰਵਾਉਣ ਲਈ ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਜਸਵੀਰ ਸਿੰਘ ਅਤੇ ਸਮੂਹ ਕਮੇਟੀ ਮੈਂਬਰ, ਪਿ੍ੰਸੀਪਲ ਗੁਰਮੇਲ ਸਿੰਘ ਸਿੱਧੂ, ਪਿ੍ੰਸੀਪਲ ਆਸ਼ੂ ਸਿੰਘ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਪਿ੍ੰਸੀਪਲ ਕੁਲਵਿੰਦਰ ਸਿੰਘ ਰਾਏ ਕੇ ਕਲਾਂ ਵਿਸ਼ੇਸ਼ ਸਹਿਯੋਗ ਕਰ ਰਹੇ ਹਨ¢ ਅੱਜ ਹੋਈ ਅੰਡਰ-19 ਸਾਲ ਲੜਕਿਆਂ ਦੀ 100 ਮੀਟਰ ਦੌੜ ਵਿਚ ਜਿੰਕੀ ਕੁਮਾਰ ਜ਼ੋਨ ਬਠਿੰਡਾ-1 ਨੇ ਪਹਿਲਾ, ਈਸ਼ਾਨਜੀਤ ਸਿੰਘ ਜੋਨ ਭਗਤਾ ਨੇ ਦੂਜਾ ਸਥਾਨ, 800 ਮੀਟਰ ਦੌੜ ਵਿਚ ਲਵਦੀਪ ਸਿੰਘ ਜੋਨ ਤਲਵੰਡੀ ਸਾਬੋ ਨੇ ਪਹਿਲਾ ਤੇ ਪੁਨੀਤ ਸਿੱਧੂ ਜੋਨ ਸੰਗਤ ਨੇ ਦੂਜਾ ਸਥਾਨ, 3000 ਮੀਟਰ ਦੌੜ ਵਿਚ ਵਿਜੇ ਕੁਮਾਰ ਜੋਨ ਤਲਵੰਡੀ ਸਾਬੋ ਨੇ ਪਹਿਲਾ ਤੇ ਗੁਰਮੀਤ ਸਿੰਘ ਜੋਨ ਬਠਿੰਡਾ-1 ਨੇ ਦੂਜਾ ਸਥਾਨ, ਅੰਡਰ-17 ਸਾਲ ਲੜਕੀਆਂ ਦੀ 800 ਮੀਟਰ ਦੌੜ ਵਿਚ ਸੁਖਬੀਰ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ ਤੇ ਵੀਰਪਾਲ ਕੌਰ ਜੋਨ ਤਲਵੰਡੀ ਸਾਬੋ ਨੇ ਦੂਜਾ ਸਥਾਨ, 3000 ਮੀਟਰ ਦੌੜ ਵਿਚ ਅਮਨਦੀਪ ਕੌਰ ਜੋਨ ਬਠਿੰਡਾ-2 ਨੇ ਪਹਿਲਾਂ ਤੇ ਰਮਨਜੀਤ ਕੌਰ ਜੋਨ ਤਲਵੰਡੀ ਸਾਬੋ ਨੇ ਦੂਜਾ, ਤਿੰਨ ਕਿਲੋਮੀਟਰ ਵਾਕ ਅਰਸ਼ਦੀਪ ਕੌਰ ਜੋਨ ਮੌੜ ਮੰਡੀ ਨੇ ਪਹਿਲਾਂ ਤੇ ਗਗਨਦੀਪ ਕੌਰ ਜੋਨ ਮੰਡੀ ਕਲਾਂ ਨੇ ਦੂਜਾ, ਅੰਡਰ-19 ਸਾਲ ਲੜਕੀਆਂ ਦੀ 800 ਮੀਟਰ 'ਚ ਮਮਤਾ ਜੋਨ ਮੰਡੀ ਕਲਾਂ ਨੇ ਪਹਿਲਾਂ, ਰੇਸ਼ਮਾ ਕੌਰ ਜੋਨ ਸੰਗਤ ਨੇ ਦੂਜਾ, 3000 ਮੀਟਰ ਜਸ਼ਨਦੀਪ ਕੌਰ ਜੋਨ ਬਠਿੰਡਾ-2 ਨੇ ਪਹਿਲਾ, ਗਗਨਦੀਪ ਕੌਰ ਜੋਨ ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਇਸ ਮੌਕੇ ਵੱਖ-ਵੱਖ ਈਵੈਂਟ ਇੰਚਾਰਜ ਪਿ੍ੰਸੀਪਲ ਅੰਮਿ੍ਤਪਾਲ ਸਿੰਘ ਭੱਟੀ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਮਨਦੀਪ ਕੌਰ, ਹਰਜਿੰਦਰ ਸਿੰਘ, ਕੁਲਵੀਰ ਸਿੰਘ, ਸੁਖਦੇਵ ਸਿੰਘ, ਸੁਖਦੇਵ ਸਿੰਘ, ਰਾਜੇਸ਼ ਕੁਮਾਰ, ਜਤਿੰਦਰ ਕੁਮਾਰ, ਵਰਿੰਦਰ ਸਿੰਘ, ਵਿਨੋਦ ਕੁਮਾਰ, ਸੰਦੀਪ ਸਿੰਘ, ਰਵਨੀਤ ਸਿੰਘ, ਡੀਪੀਈ ਗੁਰਿੰਦਰ ਸਿੰਘ ਲੱਭੀ, ਜਲੌਰ ਸਿੰਘ, ਜਸਪ੍ਰੀਤ ਕੌਰ ਪੀਟੀਆਈ, ਰਣਧੀਰ ਸਿੰਘ, ਗਗਨਦੀਪ ਸਿੰਘ, ਬਲਰਾਜ ਸਿੰਘ, ਅਨਮੋਲ ਸਿੰਘ, ਰਜਿੰਦਰ ਸ਼ਰਮਾ, ਸੁਰਿੰਦਰ ਕੁਮਾਰ, ਮੱਖਣ ਸਿੰਘ, ਸਨੀਤਾ ਰਾਣੀ, ਅਮਨਦੀਪ ਸਿੰਘ, ਜਸਪ੍ਰੀਤ ਕੌਰ, ਜਸਵੰਤ ਕੌਰ, ਵਰਿੰਦਰ ਸਿੰਘ, ਨਵਦੀਪ ਕੌਰ, ਰਮਨਦੀਪ ਕੌਰ, ਜਗਮੋਹਨ ਸਿੰਘ, ਈਸ਼ਟਪਾਲ ਸਿੰਘ, ਰਮਨਦੀਪ ਕੌਰ ਮੁੱਖ ਅਧਿਆਪਕ ਸੇਮਾ, ਲਖਵਿੰਦਰ ਕੌਰ ਮੁੱਖ ਅਧਿਆਪਕਾ, ਗਗਨਦੀਪ ਕੌਰ ਮੁੱਖ ਅਧਿਆਪਕਾ, ਹਰਬਿੰਦਰ ਸਿੰਘ ਪੀਟੀਆਈ, ਰਾਜਪਾਲ ਸਿੰਘ ਨੇ ਆਪਣੀ ਡਿਊਟੀ ਨਿਭਾਈ¢