ਭਗਤਾ ਭਾਈਕਾ, 27 ਸਤੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਐਲਾਨੀ ਗਈ ਅਹੱੁਦੇਦਾਰਾਂ ਦੀ ਸੂਚੀ ਵਿਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਮਹਿਲਾ ਆਗੂ ਗੁਰਬਿੰਦਰ ਕੌਰ ਭਗਤਾ ਨੂੰ ਐਸ. ਸੀ. ਵਿੰਗ ਹਲਕਾ ਰਾਮਪੁਰਾ ਫੂਲ ਦਾ ਕੋਆਡੀਨੇਟਰ ਨਿਯੁੱਕਤ ਕੀਤਾ ਗਿਆ ਹੈ | ਗੁਰਬਿੰਦਰ ਭਗਤਾ ਦੀ ਨਿਯੁੱਕਤੀ ਨੂੰ ਲੈ ਕੇ ਆਪ ਸਮਰਥਕਾਂ ਵਿਚ ਖੁਸ਼ੀ ਦਾ ਮਾਹੌਲ ਹੈ | ਇਸ ਮੌਕੇ ਨਵ ਨਿਯੱੁਕਤ ਐਸ ਸੀ ਵਿੰਗ ਦੇ ਹਲਕਾ ਕੋਆਡੀਨੇਟਰ ਗੁਰਵਿੰਦਰ ਕੌਰ ਭਗਤਾ ਨੇ ਪਾਰਟੀ ਹਾਈਕਮਾਂਡ ਅਤੇ ਹਲਕਾ ਵਿਧਾਇਕ ਬਲਕਾਰ ਸਿੱਧੂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਉਨ੍ਹਾਂ ਵਲੋਂ ਆਪ ਦੀ ਮਜ਼ਬੂਤੀ ਲਈ ਹਾਈਕਮਾਂਡ ਵਲੋਂ ਵੱਖ-ਵੱਖ ਥਾਵਾਂ ਉਪਰ ਲਗਾਈ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ ਹੈ | ਗੁਰਵਿੰਦਰ ਕੌਰ ਭਗਤਾ ਦੀ ਨਿਯੁੱਕਤੀ ਉਪਰ ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਪਰਮਜੀਤ ਸਿੰਘ ਕਾਂਗੜ, ਹਰਜਿੰਦਰ ਕੌਰ ਸਿਰੀਏਵਾਲਾ ਸਰਪੰਚ, ਗੁਰਮੁੱਖ ਸਿੰਘ ਕੋਇਰ ਸਿੰਘ ਵਾਲਾ, ਸੰਜੀਵ ਕੁਮਾਰ ਬੰਟੀ, ਹਰਪ੍ਰੀਤ ਸਿੰਘ ਭੋਡੀਪੁਰਾ ਸਰਪੰਚ, ਹਰਪ੍ਰੀਤ ਸਿੰਘ ਨਵਾਂ ਕੇਸਰ ਸਿੰਘ ਵਾਲਾ, ਪੁਨੂੰ ਸਿੰਘ ਨੰਬਰਦਾਰ, ਜਗਸੀਰ ਸਿੰਘ ਪੰਨੂੰ, ਵਿਜੈ ਕੁਮਾਰ ਪੱਪੂ ਪ੍ਰਧਾਨ, ਬੂਟਾ ਸਿੰਘ ਕੋਠਾ ਗੁਰੂ ਪ੍ਰਧਾਨ, ਰਾਜਵਿੰਦਰ ਸਿੰਘ ਭਗਤਾ ਪ੍ਰਧਾਨ ਬਲਾਕ ਭਗਤਾ, ਗੁਰਸੇਵਕ ਸਿੰਘ ਕੋਇਰ ਸਿੰਘ ਵਾਲਾ ਸਰਪੰਚ, ਅਜਾਇਬ ਸਿੰਘ ਹਮੀਰਗੜ੍ਹ ਸਰਪੰਚ, ਦੀਪਕ ਸ਼ਰਮਾ ਆਦਮਪੁਰਾ ਸਰਪੰਚ, ਕਿ੍ਸ਼ਨ ਕੁਮਾਰ ਭੋਲਾ ਸਿੰਗਲਾ, ਮਿਠੁਣ ਕੁਮਾਰ ਭਗਤਾ, ਰਿੰਕੀ ਭਗਤਾ, ਤਰਸੇਮ ਸਿੰਘ ਸੇਮਾ, ਰਾਕੇਸ ਕੁਮਾਰ ਅਰੋੜਾ, ਰਾਣਾ ਭੋਡੀਪੁਰਾ, ਏਕਮ ਸਿੱਧੂ, ਰਾਜਾ ਹਮੀਰਗੜ੍ਹ, ਪ੍ਰਕਾਸ਼ ਸਿੰਘ ਗੌਸਪੁਰਾ ਆਦਿ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ, ਹਲਕਾ ਵਿਧਾਇਕ ਬਲਕਾਰ ਸਿੱਧੂ ਆਦਿ ਦਾ ਧੰਨਵਾਦ ਕਰਦੇ ਗੁਰਵਿੰਦਰ ਕੌਰ ਭਗਤਾ ਨੂੰ ਵਧਾਈ ਦਿੱਤੀ |