ਤਲਵੰਡੀ ਸਾਬੋ, 27 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਮੀਡੀਆ ਪਲਾਨਿੰਗ ਵਲੋਂ ਡਾਇਰੈਕਟੋਰੇਟ ਯੁਵਾ ਤੇ ਸੱਭਿਆਚਾਰਕ ਮਾਮਲੇ ਦੇ ਸਹਿਯੋਗ ਨਾਲ ਅੰਤਰ ਖੇਤਰੀ ਲੋਕ ਨਾਚ ਮੁਕਾਬਲਾ ਕਰਵਾਇਆ ਗਿਆ¢ ਜਿਸ ਦੇ ਪਹਿਲੇ ਸੈਸ਼ਨ ਵਿਚ ਐਡਵੋਕੇਟ ਸਤਿੰਦਰਪਾਲ ਸਿੰਘ, ਪ੍ਰਧਾਨ ਬਾਰ ਐਸੋਸੀਏਸ਼ਨ ਆਫ਼ ਤਲਵੰਡੀ ਸਾਬੋ ਤੇ ਦੂਜੇ ਸੈਸ਼ਨ ਦੇ ਇਨਾਮ ਵੰਡ ਸਮਾਰੋਹ ਵਿਚ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਇਨਾਮ ਵੰਡ ਸਮਾਰੋਹ ਦÏਰਾਨ ਡਾ. ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਸਾਨੂੰ ਆਪਣੀ ਅਮੀਰ ਸੰਸਕ੍ਰਿਤੀ ਨਾਲ ਜੋੜੇ ਰੱਖਦੇ ਹਨ¢ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸਰਵਪੱਖੀ ਵਿਕਾਸ ਲਈ ਲੋਕ ਕਲਾਵਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਸੁਝਾਅ ਵੀ ਦਿੱਤਾ¢ ਪ੍ਰਧਾਨ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਨÏਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਕੌਂਸਲ ਅਤੇ ਹੁਨਰ ਨੂੰ ਦੇਸ਼ ਦੇ ਵਿਕਾਸ ਵਿਚ ਲਗਾਉਣਾ ਚਾਹੀਦਾ ਹੈ¢ ਪਰਮ ਬਰਾੜ, ਸਿਮਰਜੀਤ ਕÏਰ ਬਹਿਣੀਵਾਲ ਤੇ ਹਰਜਿੰਦਰ ਸਿੰਘ ਜੱਜਾਂ ਦੇ ਪੈਨਲ ਵਲੋਂ ਭਾਰਤੀ ਲੜਕਿਆਂ ਵਿਚੋਂ ਪਾਰਸ ਅਤੇ ਅਨਿਲ ਨੂੰ ਪਹਿਲੇ, ਰੋਹਿਤ ਕੁਮਾਰ, ਸੰਦੀਪ ਕੁਮਾਰ ਨੂੰ ਦੂਜੇ, ਭਾਰਤੀ ਲੜਕੀਆਂ ਵਿਚੋਂ ਵਸਾਵੀ ਨੂੰ ਪਹਿਲੇ, ਵਰਖਾ ਰਾਣੀ, ਹਰਮਨਪ੍ਰੀਤ ਕÏਰ ਨੂੰ ਦੂਜੇ, ਅੰਤਰ ਰਾਸ਼ਟਰੀ ਪ੍ਰਤੀਯੋਗਤਾ ਲੜਕਿਆਂ ਵਿਚੋਂ ਚੋਕੋਰੁਗਮਾ ਇਨੋਟੈਂਡਾ ਨੂੰ ਪਹਿਲੇ ਅਤੇ ਇੰਟਰਨੈਸ਼ਨਲ ਲੜਕੀਆਂ ਵਿਚੋਂ ਡਿਵੋਥਾ ਸਾਂਗਾ ਨੂੰ ਪਹਿਲੇ ਤੇ ਇਸ਼ੇਨ ਨੂੰ ਦੂਜੇ ਸਥਾਨ ਦਾ ਜੇਤੂ ਐਲਾਨਿਆ ਗਿਆ¢ ਸਮਾਰੋਹ ਵਿਚ ਲਵਲੀਨ ਸੱਚਦੇਵਾ ਤੇ ਮਨਪ੍ਰੀਤ ਬਰਾੜ ਨੇ ਆਪਣੇ ਨਿਵੇਕਲੇ ਤੇ ਸ਼ਾਇਰਾਨਾ ਅੰਦਾਜ਼ ਵਿਚ ਮੰਚ ਸੰਚਾਲਨ ਕੀਤਾ¢ ਇਸ ਮੌਕੇ ਡਾ. ਕੰਵਲਜੀਤ ਕੌਰ ਡਾਇਰੈਕਟਰ ਯੁਵਾ ਅਤੇ ਸੱਭਿਆਚਾਰਕ ਮਾਮਲੇ, ਐਡਵੋਕੇਟ ਹਰਦੇਵ ਸਿੰਘ ਭਾਗੀਵਾਂਦਰ ਤੇ ਮਨੀਸ਼ ਗਰਗ ਪ੍ਰਧਾਨ ਪ੍ਰੈਸ ਕਲੱਬ ਤਲਵੰਡੀ ਸਾਬੋ ਮੌਜੂਦ ਸਨ¢