ਬਠਿੰਡਾ, 28 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਦੀ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈ ਹੈ | ਹੜ੍ਹ ਪੀੜ੍ਹਤਾਂ ਅਤੇ ਹੜ੍ਹਾਂ ਵਿਚ ਮੋਹਰੀ ਹੋ ਕੇ ਸੇਵਾ ਨਿਭਾਉਣ ਵਾਲੇ ਯੋਧਿਆਂ ਨੂੰ ਸਮਰਪਿਤ ਚਿੱਤਰਕਲਾ ਵਰਕਸ਼ਾਪ ਵਿਚ 40 ਦੇ ਕਰੀਬ ਕਲਾਕਾਰਾਂ ਜਿਨ੍ਹਾਂ ਵਿਚ ਸੁਸਾਇਟੀ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ, ਅਮਰਜੀਤ ਸਿੰਘ ਪੇਂਟਰ ਸਰਪ੍ਰਸਤ, ਸੋਹਣ ਸਿੰਘ, ਹਰਦਰਸ਼ਨ ਸਿੰਘ ਸੋਹਲ, ਯਸ਼ਪਾਲ ਜੈਤੋ, ਚਰਨਜੀਤ ਜੈਤੋ, ਅਮਿਤ, ਹਰੀ ਚੰਦ, ਕੇਵਲ ਕ੍ਰਿਸ਼ਨ, ਸੰਦੀਪ ਸ਼ੇਰਗਿੱਲ, ਟੇਕ ਚੰਦ, ਕ੍ਰਿਸ਼ਨ ਰਤੀਆ, ਚਿੰਤਨ ਸ਼ਰਮਾ, ਗੁਰਜੀਤ ਸਿੰਘ, ਰਮਨਦੀਪ ਕੌਰ, ਸੁਖਰਾਜ ਕੌਰ, ਰਿਤੇਸ਼ ਕੁਮਾਰ, ਬਸੰਤ ਸਿੰਘ, ਭਜਨ ਲਾਲ, ਪ੍ਰੇਮ ਚੰਦ, ਰੇਖਾ ਕੁਮਾਰੀ, ਗੁਰਪਿੰਦਰ ਕੌਰ, ਨਵਦੀਪ ਸਿੰਘ, ਦਿਸ਼ਾ, ਰੂਬੀ ਰਾਣੀ, ਮਨਪ੍ਰੀਤ ਕੌਰ, ਅਮਿਤ, ਅਸ਼ੋਕ ਕੁਮਾਰ ਮਲੇਰਕੋਟਲਾ, ਬਸੰਤ ਸਿੰਘ, ਸਾਹਿਲ ਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰ ਵਿਦਿਆਰਥੀਆਂ ਅਤੇ ਹੋਰ ਚਿੱਤਰਕਾਰਾਂ ਨੇ ਭਾਗ ਲਿਆ | ਜਿਨ੍ਹਾਂ ਨੇ ਵੱਖ-ਵੱਖ ਦਿ੍ਸ਼ਾਂ ਨੂੰ ਆਪਣੇ ਕੈਨਵਸ ਉੱਪਰ ਚਿੱਤਰਿਆ ਅਤੇ ਸੁੰਦਰ ਤਸਵੀਰਾਂ ਤਿਆਰ ਕੀਤੀਆਂ¢ ਵਰਕਸ਼ਾਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਿਰਕਤ ਕਰਦਿਆਂ ਜਿੱਥੇ ਚਿੱਤਰਕਾਰਾਂ ਦੀ ਪ੍ਰਸ਼ੰਸਾ ਕੀਤੀ, ਉੱਥੇ ਉਨ੍ਹਾਂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਲਾ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਵਾਅਦਾ ਕੀਤਾ ਕਿ ਉਹ ਜਲਦ ਹੀ ਬਠਿੰਡਾ ਵਿਖੇ ਨਗਰ ਨਿਗਮ ਵਲੋਂ ਇੱਕ ਕਲਾ ਗੈਲਰੀ ਅਤੇ ਮਿਊਜ਼ੀਅਮ ਦੀ ਸਥਾਪਨਾ ਕਰਨਗੇ ਅਤੇ ਇਸ ਦਾ ਚਾਰਜ ਸੋਭਾ ਸਿੰਘ ਚਿੱਤਰਕਾਰ ਸੁਸਾਇਟੀ ਨੂੰ ਦੇਣਗੇ¢ ਉਨਾਂ ਨੇ ਸਾਰੇ ਚਿੱਤਰਕਾਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ¢ ਇਸ ਮੌਕੇ ਸੁਸਾਇਟੀ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ, ਹਰੀ ਚੰਦ ਪਰਜਾਪਤ, ਯਸ਼ਪਾਲ ਜੈਤੋ, ਹਰਦਰਸ਼ਨ ਸੋਹਲ, ਪ੍ਰੈਸ ਸਕੱਤਰ ਸੰਦੀਪ ਸ਼ੇਰਗਿੱਲ ਵੀ ਮੌਜੂਦ ਰਹੇ¢