28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਭਿ੍ਸ਼ਟਾਚਾਰ ਨੂੰ ਨਸ਼ਰ ਕਰਨ ਵਾਲੇ ਪੱਤਰਕਾਰ 'ਤੇ ਮੁਕੱਦਮਾ ਦਰਜ ਕਰਨਾ ਗੈਰ ਇਖਲਾਕੀ- ਗਿਲਪੱਤੀ

Ad Position 21
No active advertisement
ਅਜੀਤ ਡੈਸਕ 29-09-2025
ਬਠਿੰਡਾ, 28 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਭੋਲਾ ਸਿੰਘ ਗਿਲਪੱਤੀ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਫੈਲੇ ਭਿ੍ਸ਼ਟਾਚਾਰ ਨੂੰ ਨਸ਼ਰ ਕਰਨ ਵਾਲੇ ਬਠਿੰਡਾ ਦੇ ਪੱਤਰਕਾਰ ਭਾਰਤ ਭੂਸ਼ਣ ਮਿੱਤਲ 'ਤੇ ਬਠਿੰਡਾ ਪੁਲਿਸ ਵਲੋਂ ਦਰਜ ਕੀਤੇ ਮੁਕੱਦਮੇ ਦੀ ਨਿਖੇਧੀ ਕਰਦਿਆਂ ਇਸ ਨੂੰ ਗੈਰ-ਇਖਲਾਕੀ ਅਤੇ ਗੈਰ-ਕਾਨੂੰਨੀ ਕਾਰਵਾਈ ਦੱਸਿਆ ਹੈ | ਉਨਾਂ ਕਿਹਾ ਕਿ ਪੱਤਰਕਾਰ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਗੋਡੀਆਂ ਦੀ ਤਬਦੀਲੀ ਕਰਨ ਦÏਰਾਨ ਹੋਇਆ ਮੋਟੇ ਪੈਸਿਆਂ ਦਾ ਜੋ ਘਪਲਾ ਉਜਾਗਰ ਕੀਤਾ ਹੈ ਕੀ ਉਹ ਝੂਠਾ ਹੈ, ਜੇਕਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਜਿਹਾ ਲਗਦਾ ਸੀ ਤਾਂ ਪੱਤਰਕਾਰ 'ਤੇ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਇਸ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਸੀ ਤੇ ਫੇਰ ਜਿਹੜਾ ਵੀ ਵਿਅਕਤੀ ਗੁਨਾਹਗਾਰ ਪਾਇਆ ਜਾਂਦਾ, ਉਸ 'ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ | ਪਰ ਸਰਕਾਰ ਨੇ ਅਜਿਹਾ ਪੱਤਰਕਾਰ ਦੀ ਆਵਾਜ਼ ਅਤੇ ਸੱਚ ਨੂੰ ਦਬਾਉਣ ਲਈ ਕੀਤਾ | ਭੋਲਾ ਸਿੰਘ ਗਿੱਲਪੱਤੀ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਭਿ੍ਸ਼ਟਾਚਾਰ ਸਬੰਧੀ ਜ਼ੀਰੋ ਟੋਲਰੈਂਸ ਹੈ ਪਰ ਭਿ੍ਸ਼ਟਾਚਾਰ ਦੇ ਮੁੱਦੇ ਨੂੰ ਉਜਾਗਰ ਕਰਨਾ ਅਤੇ ਉਜਾਗਰ ਕਰਨ ਵਾਲੇ 'ਤੇ ਕੇਸ ਦਰਜ ਕਰਨਾ ਜ਼ੀਰੋ ਟੋਲਰੈਂਸ ਨਹੀਂ ਸਗੋਂ ਭਿ੍ਸ਼ਟਾਚਾਰ ਨੂੰ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੱਤਰਕਾਰ 'ਤੇ ਦਰਜ ਕੀਤੇ ਕੇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਕਤ ਕਥਿੱਤ ਘਪਲੇ ਦੀ ਨਿਰਪੱਖ ਜਾਂਚ ਤੇ ਕਥਿੱਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦੀ ਹੈ | ਸ. ਗਿੱਲਪੱਤੀ ਨੇ ਕਿਹਾ ਕਿ ਪੱਤਰਕਾਰ ਭਾਰਤ ਭੂਸ਼ਣ ਨੂੰ ਇਨਸਾਫ਼ ਦਿਵਾਉਣ ਲਈ ਪੱਤਰਕਾਰ ਭਾਈਚਾਰੇ ਵਲੋਂ ਵਿੱਢੇ ਜਾਣ ਵਾਲੇ ਸੰਘਰਸ਼ ਵਿਚ ਉਨ੍ਹਾਂ ਦੀ ਜਥੇਬੰਦੀ ਭਰਵਾਂ ਸਹਿਯੋਗ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਵਿਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ- ਵਿਧਾਇਕ ਸਿੰਗਲਾ ਅਗਲੀ ਖ਼ਬਰ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਂਦੀਆਂ ਸੋਸ਼ਲ ਸਾਈਟਾਂ 'ਤੇ ਪਾਬੰਦੀ ਲਗਾਵੇ ਸਰਕਾਰ- ਇੰਜ: ਸੁਖਮਿੰਦਰ ਸਿੰਘ
Ad Position 24