ਭਗਤਾ ਭਾਈਕਾ, 1 ਨਵੰਬਰ (ਸੁਖਪਾਲ ਸੋਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਵਲੋਂ ਆਰੰਭ ਕੀਤੀ ਗਈ 22 ਰੋਜ਼ਾ ਪ੍ਰਭਾਤ ਫੇਰੀ ਸਬੰਧੀ ਧਾਰਮਿਕ ਸਮਾਗਮ ਜਾਰੀ ਹਨ | ਇਸੇ ਤਹਿਤ ਨਵਜੋਤ ਸਿੰਘ ਮੋਹੀ ਦੇ ਨਿਵਾਸ ਵਿਖੇ ਅੱਜ 19ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਸਿਕੰਦਰ ਸਿੰਘ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਅਤੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਆਪਣੀ ਕਵਿਤਾ ਰਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ | ਇਸ ਸਮੇਂ ਉੱਘੇ ਸਮਾਜ ਸੇਵੀ ਆਗੂ ਗੁਲਾਬ ਚੰਦ ਸਿੰਗਲਾ ਨੇ 2008 ਤੋਂ ਬਾਬਾ ਵਿਸ਼ਵਕਰਮਾ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਰੰਭ ਕੀਤੀ ਗਈ ਪ੍ਰਭਾਤ ਫੇਰੀ ਸਮਾਗਮਾਂ ਦੀ ਪ੍ਰਸੰਸਾ ਕੀਤੀ | ਇਸ ਸਬੰਧੀ ਗੁਰਦੁਆਰਾ ਕਮੇਟੀ ਵਲੋਂ ਨਵਜੋਤ ਸਿੰਘ ਜੋਤੀ ਮੋਹੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸੇ ਮੌਕੇ ਨਿਰਮਲ ਸਿੰਘ ਹੀਰੋ ਵਾਲੇ, ਦਰਸ਼ਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ, ਰਛਪਾਲ ਸਿੰਘ ਨਿੱਕਾ, ਆਤਮਾ ਸਿੰਘ ਮਹਿਲ, ਢਾਡੀ ਬਲਵਿੰਦਰ ਸਿੰਘ ਭਗਤਾ, ਗ੍ਰੰਥੀ ਸਿਕੰਦਰ ਸਿੰਘ ਆਦਿ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਦੌਰਾਨ ਸਵ. ਰਘਵੀਰ ਸਿੰਘ ਟੇਲਰ ਦੇ ਪਰਿਵਾਰ ਨੇ ਢਾਡੀ ਬਲਵਿੰਦਰ ਸਿੰਘ ਭਗਤਾ, ਗ੍ਰੰਥੀ ਸਿਕੰਦਰ ਸਿੰਘ ਅਤੇ ਬਲਵਿੰਦਰ ਸਿੰਘ ਬਿੰਦੂ ਨੂੰ ਦਸਤਾਰ ਭੇਂਟ ਕੀਤੀਆਂ | ਇਸ ਮੌਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਦਰਸ਼ਨ ਸਿੰਘ ਭਾਈਕੇ, ਹਰਨੇਕ ਸਿੰਘ ਮਠਾੜੂ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ ਸਰਕਲ ਭਗਤਾ, ਰਾਕੇਸ਼ ਕੁਮਾਰ ਭਾਈਰੂਪਾ ਕੌਂਸਲਰ, ਗੁਰਵਿੰਦਰ ਕੌਰ ਭਗਤਾ ਆਪ ਆਗੂ ਆਦਿ ਹਾਜ਼ਰ ਸਨ |