03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਹਿਜਪ੍ਰੀਤ ਕੌਰ ਮੰਨਤ ਨੂੰ ਫ਼ਿਲਮ ਫ਼ੈਸਟੀਵਲ 'ਚ 'ਸਰਬੋਤਮ ਐਕਟਰ' ਦੇ ਖ਼ਿਤਾਬ ਨਾਲ ਸਨਮਾਨਿਆ <br/>

Ad Position 21
No active advertisement
ਅਜੀਤ ਡੈਸਕ 02-11-2025
ਬਠਿੰਡਾ, 1 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸ਼ਹਿਰ ਦੀ ਵਸਨੀਕ ਮਾਡਲ, ਐਂਕਰ, ਐਕਟਰ ਸਹਿਜਪ੍ਰੀਤ ਕੌਰ ਮੰਨਤ ਨੂੰ ਫ਼ਿਲਮ ਫ਼ੈਸਟੀਵਲ ਦੌਰਾਨ 'ਸਰਬੋਤਮ ਐਕਟਰ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਇਹ ਫ਼ੈਸਟੀਵਲ ਲੰਘੇ ਦਿਨੀਂ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਹੋਇਆ ਸੀ, ਜਿਸ ਵਿਚ ਮੁੰਬਈ, ਚੰਡੀਗੜ੍ਹ ਆਦਿ ਤੋਂ ਇਲਾਵਾ ਹੋਰਨਾਂ ਰਾਜਾਂ ਦੇ 100 ਤੋਂ ਵੱਧ ਐਕਟਰਸ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਸਹਿਜਪ੍ਰੀਤ ਨੇ ਐਕਟਰਸ ਤੇ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿਚ ਮਿਲੇ 'ਸਰਬੋਤਮ ਐਕਟਰ' ਦੇ ਸਨਮਾਨ ਨੂੰ ਆਪਣੀ ਸਫਲਤਾ ਦੀ ਇਕ ਹੋਰ ਮਾਣਮੱਤੀ ਪ੍ਰਾਪਤੀ ਦੱਸਿਆ | ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਸਬ ਇੰਸਪੈਕਟਰ ਹਰਵਿੰਦਰ ਸਿੰਘ ਬਿੱਟੂ ਅਤੇ ਮਾਤਾ ਅਧਿਆਪਕਾ ਜਸਵਿੰਦਰ ਕੌਰ ਅਤੇ ਭਰਾ ਸੂਜਲ ਪਿ੍ੰਸ ਕੈਨੇਡਾ ਨੂੰ ਦਿੱਤਾ, ਜਿਨ੍ਹਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਉਸ ਨੇ ਹਰ ਖੇਤਰ ਵਿਚ ਬੁਲੰਦੀਆਂ ਸਰ ਕੀਤੀਆਂ ਅਤੇ ਕਰ ਰਹੀ ਹੈ | ਸ਼ਹਿਜਪ੍ਰੀਤ ਨੇ 'ਸਰਬੋਤਮ ਐਕਟਰ' ਖ਼ਿਤਾਬ ਲਈ ਡਾਇਰੈਕਟਰ ਦੇਵੀ ਸ਼ਰਮਾ, ਖ਼ੁਸ਼ਬੂ ਸ਼ਰਮਾ, ਜਗਤਾਰ ਸਿੰਘ ਭੰਗੂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਮਿਹਨਤ ਨੂੰ ਪਹਿਚਾਣਿਆ ਹੈ |

Ad Position 22
No active advertisement
ਪਿਛਲੀ ਖ਼ਬਰ ਆਕਲੀਆ ਬੀ ਐੱਡ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮੋਹੀ ਨਿਵਾਸ ਵਿਖੇ 556ਵੇਂ ਪ੍ਰਕਾਸ਼ ਪੁਰਬ ਸਬੰਧੀ 19ਵਾਂ ਧਾਰਮਿਕ ਸਮਾਗਮ <br/>
Ad Position 24
No active advertisement