ਗੋਨਿਆਨਾ, 1 ਨਵੰਬਰ (ਲਛਮਣ ਦਾਸ ਗਰਗ)-ਆਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਬੀ ਐੱਡ ਵਿਭਾਗ 2024-2026 ਦਾ ਨਤੀਜਾ ਸ਼ਾਨਦਾਰ ਰਿਹਾ | ਬੀ ਐੱਡ ਦੀ ਵਿਦਿਆਰਥਣ ਜਸਵੀਰ ਕੌਰ ਨੇ ਪਹਿਲਾ ਸਥਾਨ, ਮੀਨਾਕਸ਼ੀ ਨੇ ਦੂਜਾ ਸਥਾਨ ਅਤੇ ਨੇਹਾ ਜਿੰਦਲ, ਅਮਰਿੰਦਰ ਕੌਰ, ਰੁਪਿੰਦਰ ਕੌਰ ਨੇ ਵੀ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ | ਆਕਲੀਆ ਕਾਲਜ ਦੇ ਚੇਅਰਮੈਨ ਗੁਰਤੇਜ ਸਿੰਘ ਬਰਾੜ ਨੇ ਬੀ ਐੱਡ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਸਿੱਖਿਆ ਦੁਆਰਾ ਹੀ ਮਨੁੱਖ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਦਸ਼ਾ ਸੁਧਾਰ ਸਕਦਾ ਹੈ, ਅੱਜ ਤੱਕ ਮਨੁੱਖ ਨੇ ਜੋ ਵੀ ਤਰੱਕੀ ਕੀਤੀ ਸਿੱਖਿਆ ਦੁਆਰਾ ਸੰਭਵ ਜੋ ਸਕੀ ਹੈ ਸੋ ਆਧੁਨਿਕ ਯੁੱਗ ਦਾ ਤਾਕਤਵਰ ਹਥਿਆਰ ਸਿੱਖਿਆ ਹੀ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਵਿਦਿਆਰਥੀਆਂ ਲਈ ਬੀ ਐੱਡ ਅਤੇ ਈ ਟੀ ਟੀ ਦੇ ਕੋਰਸ ਮੁਫ਼ਤ ਕਰਵਾਏ ਜਾਂਦੇ ਹਨ | ਇਸ ਸਮੇਂ ਕਾਲਜ ਦੇ ਉਪ ਚੇਅਰਮੈਨ ਗੁਰਅਸੀਸ ਸਿੰਘ ਬਰਾੜ, ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ, ਬੀ ਐੱਡ ਕਾਲਜ ਪਿ੍ੰਸੀਪਲ ਡਾ: ਤਾਰਾ ਸਿੰਘ ਗਿੱਲ, ਇੰਜਨੀਅਰਿੰਗ ਕਾਲਜ ਦੇ ਪਿ੍ੰਸੀਪਲ ਡਾ: ਰਵੀਕਾਂਤ, ਡਿਗਰੀ ਕਾਲਜ ਦੇ ਪਿ੍ੰਸੀਪਲ ਤਾਰਾ ਸਿੰਘ ਗਿੱਲ ਸੁਪਰਡੈਂਟ ਕੇਵਲ ਕਿ੍ਸ਼ਨ, ਕੇਵਲਪ੍ਰੀਤ, ਨਗਿੰਦਰ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ, ਸੁਸ਼ੀਲ ਕੁਮਾਰ, ਖੁਸ਼ਪ੍ਰੀਤ ਸਿੰਘ, ਮਨਿੰਦਰ ਸਿੰਘ, ਪ੍ਰੋ: ਰਮਨਦੀਪ ਕੌਰ, ਪ੍ਰੋ: ਕਿਰਨਦੀਪ ਕੌਰ, ਪ੍ਰੋ: ਬਲਜਿੰਦਰ ਡੀ ਪੀ, ਪ੍ਰੋ: ਹੁਸਨਪ੍ਰੀਤ, ਪ੍ਰੋ: ਲਖਵੀਰ, ਗੁਰਪ੍ਰੀਤ, ਕਿਰਨਜੀਤ, ਗੁਰਵਿੰਦਰ, ਛਿੰਦਰਪਾਲ, ਕਰਮਜੀਤ, ਸਰਬਜੀਤ, ਮਨਪ੍ਰੀਤ, ਮਹਿਕਪ੍ਰੀਤ, ਕਾਜਲ, ਮਹਿਕ, ਚੰਚਲ, ਹਰਦੀਪ, ਸੁਖਜੀਤ, ਜਸਪ੍ਰੀਤ, ਗੁਰਪ੍ਰੀਤ, ਜਸਪ੍ਰੀਤ, ਰਿਹਾਨ ਅਤੇ ਜਗਸੀਰ ਹਾਜ਼ਰ ਸਨ |