03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜੈ ਤੁਲਸੀ ਅਣੂਵਰਤ ਸਕੂਲ ਦੇ ਵਿਦਿਆਰਥੀਆਂ ਨੇ ਗਊ ਅਸ਼ਟਮੀ ਮੌਕੇ ਗਊਆਂ ਦੀ ਕੀਤੀ ਸੇਵਾ <br/>

Ad Position 21
No active advertisement
ਅਜੀਤ ਡੈਸਕ 02-11-2025
ਰਾਮਪੁਰਾ ਫੂਲ, 1 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਜੈ ਤੁਲਸੀ ਅਣੂਵਰਤ ਪਬਲਿਕ ਸਕੂਲ ਬ੍ਰਾਂਚ ਰਾਮਪੁਰਾ ਫੂਲ ਦੇ ਵਿਦਿਆਰਥੀ ਗਊ ਅਸ਼ਟਮੀ ਦੇ ਮੌਕੇ ਸਥਾਨਕ ਸ਼ਹਿਰ ਦੇ ਫੈਕਟਰੀ ਰੋਡ 'ਤੇ ਸਥਿਤ ਗਊਸ਼ਾਲਾ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਗਊਸ਼ਾਲਾ ਵਿਖੇ ਗਊ ਪੂਜਨ ਕਰਕੇ ਆਪਣੇ ਹੱਥਾਂ ਨਾਲ ਗਊ ਮਾਤਾ ਨੂੰ ਹਰਾ ਚਾਰਾ, ਗੁੜ ਅਤੇ ਹੋਰ ਸਮੱਗਰੀ ਪਾਈ | ਇਸ ਦੌਰਾਨ ਸਕੂਲ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਗਊ ਅਸ਼ਟਮੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਨਾਲ ਸਕੂਲ ਬ੍ਰਾਂਚ ਦੇ ਪਿ੍ੰਸੀਪਲ ਪੂਨਮ ਅੱਤਰੀ ਅਤੇ ਸਕੂਲ ਸਟਾਫ਼ ਹਾਜ਼ਰ ਸੀ | ਇਸ ਮੌਕੇ ਬ੍ਰਾਂਚ ਪਿ੍ੰਸੀਪਲ ਪੂਨਮ ਅੱਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਅਤੇ ਸਨਾਤਨ ਧਰਮ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਸਾਡੇ ਪੁਰਾਤਨ ਇਤਿਹਾਸ, ਸਨਾਤਨ ਧਰਮ, ਧਾਰਮਿਕ ਸਮਾਗਮਾਂ ਨਾਲ ਜੁੜਕੇ ਇਨ੍ਹਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਤੇ ਇਹ ਸਾਡੇ ਸਕੂਲ ਦੇ ਵਿਦਿਆਰਥੀਆਂ ਲਈ ਗੌਰਵਮਈ ਪਲ ਹਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸ਼ਹਾਦਤ ਦਿਵਸ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਆਕਲੀਆ ਬੀ ਐੱਡ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24
No active advertisement