03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਖ਼ਾਲਸਾ ਕਾਲਜ ਵਿਖੇ ਸ਼ਹਾਦਤ ਦਿਵਸ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 02-11-2025
ਭਗਤਾ ਭਾਈਕਾ, 1 ਨਵੰਬਰ (ਸੁਖਪਾਲ ਸਿੰਘ ਸੋਨੀ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਲੋਂ ਕਾਲਜ ਪਿ੍ੰਸੀਪਲ ਡਾ.ਸਤਿੰਦਰ ਕÏਰ ਮਾਨ ਦੀ ਸੁਯੋਗ ਅਗਵਾਈ ਹੇਠ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਪ੍ਰੋ ਪੂਰਨ ਸਿੰਘ ਸਾਹਿਤਸਭਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹਾਦਤ ਦਿਵਸ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ¢ ਪ੍ਰੋਗਰਾਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਸ਼ਹਾਦਤ ਭਰੇ ਪੰਨਿਆਂ ਤੋਂ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ ਨੂੰ ਸਿੱਖ ਸਿਧਾਂਤਾਂ ਨਾਲ ਜੋੜਨਾ ਹੈ¢ ਮੁਕਾਬਲੇ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਦੇ ਨਿਯਮ ਦੱਸੇ¢ ਇਹਨਾਂ ਮੁਕਾਬਲਿਆਂ ਵਿਚ ਅਲੱਗ-ਅਲੱਗ ਕਲਾਸਾਂ ਦੇ 30 ਵਿਦਿਆਰਥੀਆਂ ਨੇ ਕੁੱਲ 10 ਟੀਮਾਂ ਬਣਾ ਕੇ ਉਤਸ਼ਾਹ ਪੂਰਵਕ ਹਿੱਸਾ ਲਿਆ¢ ਜਿਸ ਵਿੱਚ ਬੀ.ਏ ਭਾਗ ਪਹਿਲਾ, ਬੀ.ਏ ਭਾਗ ਤੀਜਾ, ਬੀ.ਸੀ.ਏ ਭਾਗ ਦੂਜਾ,ਐਮ.ਏ ਭਾਗ ਪਹਿਲਾ/ਦੂਜਾ, ਬੀ.ਐਸ.ਸੀ ਮੈਡੀਕਲ/ਨਾਨ ਮੈਡੀਕਲ ਭਾਗ ਪਹਿਲਾ ਅਤੇ ਗਿਆਰ੍ਹਵੀਂ ਜਮਾਤ ਦੇ ਆਰਟਸ ਦੇ ਵਿਦਿਆਰਥੀਆਂ ਨੇ ਭਾਗ ਲਿਆ¢ ਜੱਜਮੈਂਟ ਦੀ ਡਿਊਟੀ ਪ੍ਰੋਫੈਸਰ ਰਮਨਦੀਪ ਕੌਰ (ਪੰਜਾਬੀ ਵਿਭਾਗ) ਵੱਲੋਂ ਬਾਖ਼ੂਬੀ ਨਿਭਾਈ ਗਈ¢ ਇਹਨਾਂ ਮੁਕਾਬਲਿਆਂ ਵਿੱਚ 'ਅ' ਟੀਮ ਦੀਆਂ ਵਿਦਿਆਰਥਣਾਂ ਚਮਨਪ੍ਰੀਤ ਕÏਰ, ਪ੍ਰਦੀਪ ਕੌਰ ਅਤੇ ਗਗਨਦੀਪ ਕÏਰ ਬੀ.ਐਸ.ਸੀ ਮੈਡੀਕਲ/ਨਾਨ ਮੈਡੀਕਲ ਭਾਗ ਪਹਿਲਾ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ¢ 'ੲ' ਟੀਮ ਦੀਆਂ ਵਿਦਿਆਰਥਣਾਂ ਅਮਨਦੀਪ ਕÏਰ, ਨਵਨੀਤ ਕÏਰ ਅਤੇ ਮਨਦੀਪ ਕÏਰ ਐਮ.ਏ ਭਾਗ ਪਹਿਲਾ ਨੇ ਦੂਸਰੀ ਪੁਜ਼ੀਸ਼ਨ ਹਾਸਿਲ ਕੀਤੀ¢ 'ਗ' ਟੀਮ ਦੀਆਂ ਵਿਦਿਆਰਥਣਾਂ ਜਸ਼ਨਦੀਪ ਕÏਰ, ਕੁਲਵੰਤ ਕÏਰ ਅਤੇ ਪਵਨਪ੍ਰੀਤ ਕÏਰ ਬੀ.ਏ ਭਾਗ ਤੀਜਾ ਨੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ¢ ਕਾਲਜ ਪਿ੍ੰਸੀਪਲ ਡਾ.ਸਤਿੰਦਰ ਕÏਰ ਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਹÏਸਲਾ ਅਫ਼ਜ਼ਾਈ ਕਰਦਿਆਂ ਸਿੱਖ ਧਰਮ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ¢ ਅਖੀਰ ਵਿਚ ਗੁਰਮਤਿ ਵਿਚਾਰ ਕੇਂਦਰ ਦੇ ਅਧਿਆਪਕ ਅਰਸ਼ਦੀਪ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਸੰਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ¢ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਰੀਮਾ ਰਾਣੀ (ਪੰਜਾਬੀ ਵਿਭਾਗ) ਵਲੋਂ ਬਾਖ਼ੂਬੀ ਨਿਭਾਈ ਗਈ¢ ਇਸ ਮੌਕੇ ਡਾ.ਸਿਮਰਜੀਤ ਕੌਰ, ਪ੍ਰੋਫੈਸਰ ਜਸਬੀਰ ਕੌਰ ਅਤੇ ਪ੍ਰੋਫੈਸਰ ਅੰਮਿ੍ਤਪਾਲ ਸਿੰਘ ਨੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਦਿੱਤਾ¢


ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਵਿਦਿਆਰਥਣਾਂ ਨਾਲ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਆਦਿ¢ ਤਸਵੀਰ: ਸੁਖਪਾਲ ਸਿੰਘ ਸੋਨੀ


Ad Position 22
No active advertisement
ਪਿਛਲੀ ਖ਼ਬਰ ਪਿੰਡ ਸੇਖੂ ਵਿਖੇ ਖੇਡ ਗਰਾੳਾੂਡ ਦੀ ਉਸਾਰੀ ਦੀ ਕੀਤਾ ਸ਼ੁੱਭ ਆਰੰਭ <br/> ਅਗਲੀ ਖ਼ਬਰ ਜੈ ਤੁਲਸੀ ਅਣੂਵਰਤ ਸਕੂਲ ਦੇ ਵਿਦਿਆਰਥੀਆਂ ਨੇ ਗਊ ਅਸ਼ਟਮੀ ਮੌਕੇ ਗਊਆਂ ਦੀ ਕੀਤੀ ਸੇਵਾ <br/>
Ad Position 24
No active advertisement