ਬਠਿੰਡਾ, 21 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਹਿਕਾਰਤਾ ਵਿਭਾਗ, ਜ਼ਿਲ੍ਹਾ ਬਠਿੰਡਾ ਵਲੋਂ 'ਦੀ ਡਿਸਟਿ੍ਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ', ਮਿਲਕ ਪਲਾਂਟ ਬਠਿੰਡਾ ਦੇ ਵਿਹੜੇ ਵਿਚ 72ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਅਭਿਤੇਸ਼ ਸਿੰਘ ਸੰਧੂ, ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਡਵੀਜ਼ਨ ਫ਼ਿਰੋਜਪੁਰ ਸਨ | ਪ੍ਰੋਗਰਾਮ ਦੇ ਆਰੰਭ ਵਿਚ ਰੁਪਿੰਦਰ ਸਿੰਘ ਸੇਖੋਂ, ਜਨਰਲ ਮੈਨੇਜਰ, ਵੇਰਕਾ ਮਿਲਕ ਪਲਾਂਟ, ਬਠਿੰਡਾ ਨੇ ਆਏ ਅਫ਼ਸਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪਲਾਂਟ ਦੀ ਪ੍ਰਗਤੀ ਬਾਰੇ ਦੱਸਿਆ | ਭੁਪੇਸ਼ ਗੋਇਲ, ਆਡਿਟ ਅਫ਼ਸਰ, ਮਾਨਸਾ ਨੇ ਸਹਿਕਾਰਤਾ ਅਤੇ ਸਭਾਵਾਂ ਨੂੰ ਹੋਰ ਚੰਗੇ ਕੰਮ-ਕਾਰ ਚਲਾ ਕੇ ਕਿਸਾਨਾਂ ਤੱਕ ਪਹੁੰਚ ਕਰਨ ਲਈ ਪ੍ਰੇਰਿਆ | ਮੈਡਮ ਗੀਤਕਾ ਮਨੀ, ਜ਼ਿਲ੍ਹਾ ਮੈਨੇਜਰ, ਸਹਿਕਾਰੀ ਬੈਂਕ, ਬਠਿੰਡਾ ਨੇ ਬੈਂਕ ਦੀਆਂ ਸਕੀਮਾਂ ਦੱਸਿਆਂ | ਗੁਰਪ੍ਰਕਾਸ਼ ਸਿੰਘ ਕਿੰਗਰਾ, ਪਨਕੋਫੈਂਡ,ਚੰਡੀਗੜ੍ਹ ਨੇ ਅਗਾਂਹ ਵਧੂ ਸਭਾਵਾਂ ਦੀਆਂ ਉਦਾਹਰਨਾਂ ਦਿੱਤੀਆਂ | ਸੁਦੇਸ਼ ਗੌਤਮ, ਮੈਨੇਜਰ ਇਫਕੋ ਵਲੋਂ ਇਫਕੋ ਪ੍ਰੋਡਕਟਾਂ ਅਤੇ ਖਾਦ ਦੀ ਸਪਲਾਈ ਬਾਰੇ ਦੱਸਿਆ ਗਿਆ | ਜਸਪ੍ਰੀਤ ਸਿੰਘ, ਡਿਪਟੀ ਮੈਨੇਜਰ (ਪ੍ਰੋਕਿਊਰਮੈਂਟ), ਵੇਰਕਾ ਬਠਿੰਡਾ ਪਲਾਂਟ ਨੇ ਪਲਾਂਟ ਦੀ ਪ੍ਰਗਤੀ ਅਤੇ ਵੇਰਕਾ ਦੇ ਪ੍ਰੋਡਕਟਾਂ ਬਾਬਤ ਅਤੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨਾਲ ਵਧੀਆ ਦੁਧਾਰੂ ਚੰਗੀ ਨਸਲ ਦੇ ਪਸ਼ੂਆਂ ਦੀ ਗਿਣਤੀ ਵਧਾਉਣ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਅੰਮਿ੍ਤਪਾਲ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਰਾਮਪੁਰਾ ਫੂਲ, ਤਨਵੀਰ ਕੋਹਲੀ,ਏ.ਆਰ. ਜਸਵੀਰ ਸਿੰਘ, ਐਫ.ਐਸ.ਓ, ਮਾਰਕਫੈੱਡ ਨੇ ਵੀ ਸੰਬੋਧਨ ਕੀਤਾ | ਮੁੱਖ ਮਹਿਮਾਨ ਸੰਯੁਕਤ ਰਜਿਸਟਰਾਰ ਅਭਿਤੇਸ਼ ਸਿੰਘ ਸੰਧੂ ਨੇ ਸਹਿਕਾਰੀ ਸਪਤਾਹ ਦੀ ਵਧਾਈ ਦਿੰਦਿਆਂ ਕਿਹਾ ਕਿ ਸਹਿਕਾਰਤਾ ਲਹਿਰ ਦੇਸ਼ ਪੱਧਰ 'ਤੇ ਚੰਗੇ ਉਪਰਾਲੇ ਕਰ ਰਹੀ ਹੈ ਅਤੇ ਜ਼ਿਲਿ੍ਹਆਂ ਤੋਂ ਪਿੰਡ ਪੱਧਰ ਤੱਕ ਕਿਸਾਨਾਂ ਮੈਂਬਰਾਂ ਨੂੰ ਹਰ ਸਹੂਲਤਾਂ ਦੇਣ ਦੀ ਪਾਬੰਦ ਹੈ | ਸ਼ਮਸ਼ੇਰ ਸਿੰਘ, ਸਾਬਕਾ ਈ.ਆਈ.ਪਨਕੋਫੈਂਡ ਨੇ ਸਟੇਜ ਸੰਚਾਲਨ ਕੀਤਾ | ਸਮਾਰੋਹ ਵਿਚ ਪੰਕਜ ਸ਼ਰਮਾ ਸਹਾਇਕ ਰਜਿਸਟਰਾਰ, ਬਠਿੰਡਾ, ਪ੍ਰਦੀਪ ਕੁਮਾਰ ਆਡਿਟ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਰਚਨਾ ਗੁਪਤਾ ਆਡਿਟ ਅਫ਼ਸਰ ਬਠਿੰਡਾ, ਸਮੂਹ ਬੋਰਡ ਆਫ਼ ਡਾਇਰੈਕਟਰਜ਼ ਮਿਲਕ ਪਲਾਂਟ ਬਠਿੰਡਾ, ਕੁਲਵੰਤ ਸਿੰਘ, ਮੈਨੇਜਰ, ਡੀ.ਸੀ.ਯੂ ਬਠਿੰਡਾ, ਅਮਰੀਕ ਸਿੰਘ,ਪੀ.ਏ.ਟੂ ਡੀ.ਆਰ.ਬਠਿੰਡਾ, ਜਗਨੂਰ ਸਿੰਘ, ਡਿਪਟੀ ਮੈਨੇਜਰ, ਪ੍ਰਕਿਊਰਮੈਂਟ, ਵੇਰਕਾ ਮਿਲਕ ਪਲਾਂਟ ਬਠਿੰਡਾ ਅਤੇ ਸਮੂਹ ਸਟਾਫ਼ ਵੇਰਕਾ ਮਿਲਕ ਪਲਾਂਟ, ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਡਾਇਰੈਕਟਰ ਅਤੇ ਮੈਂਬਰ ਕਿਸਾਨ ਹਾਜ਼ਰ ਸਨ |