21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਰਾਜ ਪੱਧਰੀ ਪਾਵਰ ਲਿਫ਼ਟਿੰਗ ਖੇਡਾਂ ਸਮਾਪਤ <br/>

Ad Position 21
No active advertisement
ਜੇਤੂ ਟੀਮ ਨੂੰ ਸਨਮਾਨਿਤ ਕਰਨ ਸਮੇਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ | ਤਸਵੀਰ: ਲਵਲੀ <br/> 22-11-2025
ਬਠਿੰਡਾ, 21 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- 69ਵੀਆਂ ਰਾਜ ਪੱਧਰੀ ਖੇਡਾਂ (ਪਾਵਰ ਲਿਫ਼ਟਿੰਗ) ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ | ਅੰਡਰ-17 ਸਾਲ ਉਮਰ ਵਰਗ ਵਿਚ ਪਟਿਆਲਾ ਅਤੇ ਅੰਡਰ-19 ਸਾਲ ਉਮਰ ਵਰਗ ਵਿਚ ਹੁਸ਼ਿਆਰਪੁਰ ਦੇ ਲੜਕਿਆਂ ਨੇ ਓਵਰਆਲ ਟਰਾਫ਼ੀ ਜਿੱਤ ਲਈ ਹੈ | ਜਦਕਿ ਅੰਡਰ-17 'ਚ ਲੁਧਿਆਣਾ ਨੇ ਦੂਜਾ ਤੇ ਬਠਿੰਡਾ ਨੇ ਤੀਜਾ ਸਥਾਨ ਅਤੇ ਅੰਡਰ-19 'ਚ ਬਠਿੰਡਾ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਵਿਸ਼ੇਸ਼ ਤੌਰ 'ਤੇ ਪੁੱਜੇ | ਜਦਕਿ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਉਪਰੰਤ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ ਕੌਮੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢ ਇਸ ਤੋਂ ਪਹਿਲਾ ਆਖ਼ਰੀ ਦਿਨ ਗੱਭਰੂਆਂ ਨੇ ਡੌਲਿਆਂ ਦਾ ਜੋਰ ਦਿਖਾਉਂਦੇ ਹੋਏ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਅੰਡਰ-17 ਵਰਗ ਦੇ -74 ਕਿੱਲੋ ਭਾਰ ਵਿਚ ਵੈਭਮ ਅਰੋੜਾ ਲੁਧਿਆਣਾ ਨੇ ਕੁੱਲ 547.5 ਕਿੱਲੋ ਭਾਰ ਚੁੱਕ ਕੇ ਪਹਿਲਾ, ਗਗਨਦੀਪ ਸਿੰਘ ਜਲੰਧਰ ਨੇ ਕੁੱਲ 512.5 ਕਿੱਲੋ ਭਾਰ ਚੁੱਕ ਕੇ ਦੂਜਾ, ਸੋਹਲਜੀ ਫ਼ਾਜ਼ਿਲਕਾ ਨੇ ਕੁੱਲ 440 ਕਿੱਲੋ ਭਾਰ ਚੁੱਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-19 ਦੇ -83 ਕਿੱਲੋ ਭਾਰ 'ਚ ਆਯਸ਼ ਵਰਮਾ ਸੰਗਰੂਰ ਨੇ ਕੁੱਲ 620 ਕਿੱਲੋ ਭਾਰ ਚੁੱਕ ਕੇ ਪਹਿਲਾ, ਜੈਵੀਰ ਫ਼ਾਜ਼ਿਲਕਾ ਨੇ ਕੁੱਲ 582.5 ਕਿੱਲੋ ਭਾਰ ਚੁੱਕ ਕੇ ਦੂਜਾ ਅਤੇ ਪ੍ਰਭਜੋਤ ਸਿੰਘ ਢਿੱਲੋਂ ਫ਼ਤਿਹਗੜ੍ਹ ਸਾਹਿਬ ਨੇ ਕੁੱਲ 570 ਕਿੱਲੋ ਭਾਰ ਚੁੱਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਡੀ.ਪੀ.ਈ ਸੰਜੇ ਨਗਰ, ਇਸ਼ਟਪਾਲ ਸਿੰਘ ਡੀ.ਪੀ.ਈ ਸੰਗਤ, ਸੁਖਪ੍ਰੀਤ ਸਿੰਘ ਡੀ.ਪੀ.ਈ ਕੋਟ ਬਖ਼ਤੂ, ਰੇਸ਼ਮ ਸਿੰਘ ਡੀ.ਪੀ.ਈ ਭੁੱਚੋ ਮੰਡੀ, ਨਿਰਮਲ ਸਿੰਘ ਡੀ.ਪੀ.ਈ. ਪੂਹਲੀ, ਗੁਰਲਾਲ ਸਿੰਘ ਡੀ.ਪੀ.ਈ, ਗੁਰਪ੍ਰੀਤ ਸਿੰਘ ਡੀ.ਪੀ.ਈ, ਇਕਬਾਲ ਸਿੰਘ ਡੀ.ਪੀ.ਈ ਜੇਠੂਕੇ, ਹਰਭਗਵਾਨ ਦਾਸ ਪੀਟੀਆਈ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਸਰਾਂ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਮਿਲਕ ਪਲਾਂਟ ਬਠਿੰਡਾ ਦੇ ਵਿਹੜੇ 'ਚ 72ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ <br/>
Ad Position 24