ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਏਡਜ਼ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ <br/>
ਅਜੀਤ ਡੈਸਕ
06-12-2025
ਰੈਲੀ ਉਪਰੰਤ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ | ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਪ੍ਰੋਜੈਕਟ ਪ੍ਰੋਗਰਾਮ ਮੈਨੇਜਰ ਮੈਡਮ ਪ੍ਰਭਜੋਤ ਕੌਰ, ਡੀ.ਐੱਸ.ਡੀ.ਓ. ਮੈਡਮ ਸੋਨਿਕਾ ਰਾਣੀ ਅਤੇ ਐੱਸ.ਐੱਸ.ਕੇ. ਆਊਟਰੀਚ ਵਰਕਰ ਮੈਡਮ ਗੁਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਏਡਜ਼ ਤੋਂ ਰੋਕਥਾਮ ਲਈ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ |
ਇਸ ਦੇ ਨਾਲ ਹੀ ਸਰਕਾਰੀ ਹਸਪਤਾਲ, ਘੁੱਦਾ ਦੇ ਸੀ.ਟੀ.ਸੀ ਕੌਂਸਲਰ ਸੰਦੀਪ ਕੁਮਾਰ ਨੇ ਐੱਚ.ਆਈ.ਵੀ. ਅਤੇ ਏਡਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਡਜ਼ ਖ਼ਤਰਨਾਕ ਅਤੇ ਲਾਇਲਾਜ ਬਿਮਾਰੀ ਹੈ ਜਿਹੜੀ ਕਿ ਦੂਸ਼ਿਤ ਸਰਿੰਜਾਂ, ਦੂਸ਼ਿਤ ਖੂਨ ਤਬਾਦਲੇ, ਟੈਂਟੂ ਬਣਵਾਉਣ ਸਮੇਂ ਸੂਈ ਨਾ ਬਦਲਣ ਅਤੇ ਅਸੁਰੱਖਿਆ ਯੋਨ ਸੰਬੰਧਾਂ ਕਾਰਨ ਫੈਲਦੀ ਹੈ | ਉਨ੍ਹਾਂ ਦੱਸਿਆ ਕਿ ਸਹੀ ਸਮੇਂ ਇਸ ਬਿਮਾਰੀ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਦਵਾਈਆਂ ਦੀ ਮਦਦ ਨਾਲ ਇਸ ਦੇ ਵਾਇਰਸ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ਅਤੇ ਵਿਅਕਤੀ ਦੀ ਉਮਰ ਵੱਧ ਸਕਦੀ ਹੈ | ਇਸ ਮੌਕੇ ਕਾਲਜ ਵਿਚ ਚੱਲ ਰਹੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਗਗਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਨਸ਼ਿਆਂ ਆਦਿ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਇਨ੍ਹਾਂ ਨਾਮੁਰਾਦ ਬਿਮਾਰੀਆਂ ਬਾਰੇ ਜਾਗਰੂਕ ਕਰਨ ਹਿੱਤ ਪ੍ਰੇਰਿਤ ਕੀਤਾ | ਸਮਾਗਮ ਦੇ ਅਖੀਰ ਵਿਚ ਉਨ੍ਹਾਂ ਵਲੋਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ | ਸਮਾਗਮ ਵਿਚ ਮਨਜੀਤ ਪਾਲ, ਮੈਡਮ ਮੋਨਿਕਾ ਗੋਇਲ (ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ), ਕੁਲਦੀਪ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |