ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੀ ਅਹਿਮ ਮੀਟਿੰਗ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਸ਼ਾਮਲ ਹੋਏ¢ ਇਸ ਮੌਕੇ ਬਿਜਲੀ ਸੋਧ ਬਿੱਲ-2025 'ਤੇ ਵਿਚਾਰ ਚਰਚਾ ਕਰਦਿਆਂ ਇਸ ਦੇ ਵਿਰੋਧ ਵਿਚ 8 ਦਸੰਬਰ ਨੂੰ ਸਬ ਡਵੀਜ਼ਨ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ¢ ਗੁਰਦੀਪ ਸਿੰਘ ਰਾਮਪੁਰਾ ਨੇ ਬਿੱਲ ਪਾਸ ਹੋਣ ਨਾਲ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿ ਪਹਿਲਾਂ ਬਿਜਲੀ ਕਾਨੂੰਨ-2003 ਰਾਹੀਂ ਬਿਜਲੀ ਬਣਾਉਣ ਲਈ ਪ੍ਰਾਈਵੇਟ ਥਰਮਲ ਲਾਉਣ ਦੀ ਖੱੁਲ੍ਹ ਦਿੱਤੀ ਗਈ ਸੀ¢ ਹੁਣ ਇਸ ਸੋਧ ਬਿੱਲ-2025 ਰਾਹੀਂ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਕਾਰਖ਼ਾਨਿਆਂ ਨੂੰ ਬਿਜਲੀ ਵੇਚਣ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਵੇਗਾ¢ ਬਿਜਲੀ ਕੰਪਨੀਆਂ ਨੂੰ ਆਪਣੀਆਂ ਵੱਡੀਆਂ ਲਾਈਨਾਂ ਕੱਢਣ ਦੇ ਅਧਿਕਾਰ ਹੋਣਗੇ | ਜਦਕਿ ਜ਼ਮੀਨ ਹਾਸਲ ਕਰਨ ਦੇ ਪੂਰੇ ਅਧਿਕਾਰ, ਕੇਂਦਰ ਸਰਕਾਰ ਦੀ ਬਿਜਲੀ ਲਾਈਨ ਅਥਾਰਟੀ ਕੋਲ ਹੋਣਗੇ¢ ਸੋਧ ਬਿੱਲ ਕਹਿੰਦਾ ਹੈ ਕਿ ਭਾਵੇਂ ਅੰਬਾਨੀ-ਅਡਾਨੀ ਹੋਵੇ ਜਾਂ ਕੋਈ ਪਿੰਡ ਦਾ ਗਰੀਬ, ਸਾਰਿਆਂ ਨੂੰ ਇਕੋ ਰੇਟ 'ਤੇ ਬਿਜਲੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣ ਗਿਆ ਤਾਂ ਟੈਰਿਫ਼ ਤੈਅ ਕਰਨ ਅਤੇ ਬਿਜਲੀ ਸਬੰਧੀ ਨੀਤੀਆਂ ਬਣਾਉਣ ਦੇ ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲ ਚਲੇ ਜਾਣਗੇ¢ ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ, ਮੀਤ ਪ੍ਰਧਾਨ ਨਾਹਰ ਸਿੰਘ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਬਲਾਕ ਰਾਮਪੁਰਾ, ਸਰਦੂਲ ਸਿੰਘ ਪ੍ਰਧਾਨ, ਗੁਰਜੰਟ ਸਿੰਘ, ਤਰਸੇਮ ਸਿੰਘ, ਤੇਜਾ ਸਿੰਘ ਬਲਾਕ ਨਥਾਣਾ, ਪਾਲਾ ਸਿੰਘ ਪ੍ਰਧਾਨ, ਜੁਗਰਾਜ ਸਿੰਘ ਪਾਲੀ, ਜਗਸੀਰ ਸਿੰਘ ਜੱਗਾ, ਚਰਨਾ ਸਿੰਘ, ਬਲਵੀਰ ਸਿੰਘ ਬਲਾਕ ਸੰਗਤ, ਬੰਤਾ ਸਿੰਘ ਪ੍ਰਧਾਨ ਅਤੇ ਲਾਭ ਸਿੰਘ ਖ਼ਜ਼ਾਨਚੀ ਆਦਿ ਨੇ ਸਧਾਰਨ ਅਤੇ ਮੱਧਮ ਵਰਗ ਦੇ ਲੋਕਾਂ ਨੂੰ ਇਸ ਬਿੱਲ ਵਿਰੁੱਧ ਜ਼ੋਰਦਾਰ ਵਿਰੋਧ ਦਾ ਸੱਦਾ ਦਿੱਤਾ ਹੈ |