ਬਾਲਿਆਂਵਾਲੀ, 5 ਦਸੰਬਰ (ਕੁਲਦੀਪ ਮਤਵਾਲਾ)-ਪਿਛਲੇ ਦਿਨੀਂ ਭੁਪਾਲ (ਮੱਧ ਪ੍ਰਦੇਸ਼) ਵਿਖੇ ਹੋਈਆਂ 45ਵੀਂ ਜੂਨੀਅਰ ਨੈਸ਼ਨਲ ਰੋਇੰਗ ਤੇ 8ਵੀਂ ਇੰਟਰ ਸਟੇਟ ਚੈਲੇਂਜਰ ਚੈਂਪੀਅਨਸ਼ਿਪ 2025 ਕਰਵਾਈਆਂ ਗਈਆਂ ਹਨ | ਜਿਸ 'ਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੇ ਸਥਾਨ ਨਾਲ ਸਿਲਵਰ ਮੈਡਲ ਪ੍ਰਾਪਤ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰ-ਏ-ਖਾਸ ਹੈ ਉਕਤ ਟੀਮ 'ਚ ਜ਼ਿਲ੍ਹਾ ਬਠਿੰਡਾ ਦੀ ਨੁਮਾਇੰਦਗੀ ਕਰਦੇ ਪਿੰਡ ਬਾਲਿਆਂਵਾਲੀ ਦੇ ਨੌਜਵਾਨ ਸ਼ੁਭਦੀਪ ਸ਼ਰਮਾ ਦਾ ਅਹਿਮ ਯੋਗਦਾਨ ਰਿਹਾ | ਪਿੰਡ ਪਹੁੰਚਣ ਤੇ ਮਾਤਾ ਸੀਤਲਾ ਭਜਨ ਮੰਡਲੀ ਬਾਲਿਆਂਵਾਲੀ ਦੇ ਪ੍ਰਧਾਨ ਡਾ: ਮਨਿੰਦਰ ਸ਼ਰਮਾ ਤੇ ਉਪ ਪ੍ਰਧਾਨ ਮਾਸਟਰ ਸੁਖਪ੍ਰੀਤ ਸ਼ਰਮਾ ਤੇ ਸਮੂਹ ਮੰਡਲੀ ਵਲੋਂ ਨਿੱਘਾ ਸਵਾਗਤ ਕਰਦਿਆਂ ਉਸ ਦਾ ਹੌਂਸਲਾ ਵਧਾਉਣ ਲਈ ਸਨਮਾਨ ਕਰਦਿਆਂ ਕਿਹਾ ਕਿ ਸ਼ੁਭਦੀਪ ਸ਼ਰਮਾ ਨੇ ਪੂਰੇ ਦੇਸ਼ 'ਚ ਰੋਇੰਗ ਚੈਪੀਅਨਸ਼ਿਪ (ਕਿਸ਼ਤੀ ਚੱਪੂ ਵਾਲੀ ਖੇਡ) ਰਾਹੀਂ ਸਾਡੇ ਪਿੰਡ ਬਾਲਿਆਂਵਾਲੀ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸ਼ੁਭਦੀਪ ਸ਼ਰਮਾ ਦੇ ਪਿਤਾ ਪੱਪੂ ਸ਼ਰਮਾ ਸੂਰਤੀਏ ਵਾਲਾ ਨੇ ਦੱਸਿਆ ਇਹ ਮੁਕਾਮ ਮਾ: ਸੁਖਪ੍ਰੀਤ ਸ਼ਰਮਾ ਵਲੋਂ ਦਿੱਤੀ ਪ੍ਰੇਰਨਾ ਤੇ ਹੱਲਾਸ਼ੇਰੀ ਸਦਕਾ ਅਤੇ ਸ਼ੁਭਦੀਪ ਵਲੋਂ ਕੀਤੀ ਸਖ਼ਤ ਮਿਹਨਤ ਕਾਰਨ ਹੀ ਸੰਭਵ ਹੋਇਆ ਹੈ |