ਮਹਿਮਾ ਸਰਜਾ, 5 ਦਸੰਬਰ (ਬਲਦੇਵ ਸੰਧੂ)-ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਐੱਸ ਸੀ ਈ ਆਰ ਟੀ ਪੰਜਾਬ ਵਲੋਂ ਬਰਾਸ ਬੈਂਡ ਦੇ ਕਰਵਾਏ ਗਏ 'ਰਾਜ ਪੱਧਰੀ' ਮੁਕਾਬਲਿਆਂ ਵਿਚ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੀ ਟੀਮ ਨੇ ਤੀਜੀ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਪੰਜਾਬ ਭਰ ਵਿਚ ਰੌਸ਼ਨ ਕੀਤਾ ਹੈ | ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਦੋ ਰੋਜ਼ਾ ਰਾਜ ਪੱਧਰੀ 2025 ਬਰਾਸ ਬੈਂਡ ਮੁਕਾਬਲਿਆਂ ਵਿਚ ਮਹਿਮਾ ਸਰਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 22 ਵਿਦਿਆਰਥੀਆਂ ਦੀ ਟੀਮ ਨੇ ਭਾਗ ਲਿਆ ਗਿਆ | ਜਿੱਥੇ ਮਹਿਮਾ ਸਰਜਾ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ | ਜਿਸ ਤੋਂ ਬਾਅਦ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਇਸ ਦੌਰਾਨ ਟੀਮ ਦੀ ਅਗਵਾਈ ਪਿ੍ੰਸੀਪਲ ਨਿਰਮਲਜੀਤ ਸਿੰਘ ਅਤੇ ਜਸਵੰਤ ਸਿੰਘ ਕੋਠੇ ਚੇਤ ਸਿੰਘ ਐੱਸ.ਐਲ.ਏ., ਅਮਰਿੰਦਰ ਸਿੰਘ ਵੋਕੇਸ਼ਨਲ ਟਰੇਨਰ ਕਰ ਰਹੇ ਸਨ | ਉਧਰ ਬਰਾਸ ਬੈਂਡ ਟੀਮ ਅਤੇ ਅਧਿਆਪਕਾਂ ਦਾ ਸਕੂਲ ਪੁੱਜਣ ਤੇ ਗ੍ਰਾਮ ਪੰਚਾਇਤ ਸਰਪੰਚ ਗੁਰਜੀਤ ਕੌਰ ਮਹਿਮਾ ਸਰਜਾ, ਮਹੰਤ ਸੁਖਦੇਵ ਪ੍ਰਕਾਸ਼, ਚੇਅਰਮੈਨ ਸੁਰਿੰਦਰ ਸਿੰਘ ਬਿੱਟੂ, ਚੇਅਰਮੈਨ ਮਾਰਕੀਟ ਕਮੇਟੀ ਭੁੱਚੋ, ਚੇਅਰਮੈਨ ਐੱਸ.ਐੱਮ. ਸੀ. ਬਿੰਦਰ ਸਿੰਘ ਚੇਅਰਮੈਨ ਐੱਸ.ਐੱਮ.ਸੀ. ਵਲੋਂ ਹਾਰ ਪਾ ਕੇ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |