23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕੋਠੇ ਥਾਪਦੇ : 'ਆਪ' ਦੀ 'ਪਟਾਰੀ' ਵਿਚ 5 ਵੋਟਾਂ <br/>

Ad Position 21
No active advertisement
ਅਜੀਤ ਡੈਸਕ 19-12-2025
ਭੁੱਚੋ ਮੰਡੀ, 18 ਦਸੰਬਰ (ਪਰਵਿੰਦਰ ਸਿੰਘ ਜੌੜਾ)-ਪੰਜਾਬ ਵਿਧਾਨ ਸਭਾ ਚੋਣਾਂ-2022 ਵਿਚ ਵੱਡੇ ਅੰਤਰਾਲ ਨਾਲ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਸੂਬੇ ਵਿਚ ਸਰਕਾਰ ਬਣਾਈ ਸੀ ਅਤੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਦੂਜੀਆਂ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਰੱਜ ਕੇ ਭੰਡਿਆ ਸੀ | ਬਠਿੰਡਾ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਤੋਂ ਵੀ 'ਆਪ' ਦੇ ਹੀ ਵਿਧਾਇਕਾਂ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਸਨ | ਭੁੱਚੋ ਹਲਕੇ ਤੋਂ ਵਿਧਾਇਕ ਮਾ. ਜਗਸੀਰ ਸਿੰਘ ਨੇ 50 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਦੂਜੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ | ਸਰਕਾਰ ਬਣਨ ਤੋਂ ਪੌਣੇ ਕੁ ਚਾਰ ਸਾਲ ਬਾਅਦ ਪਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਵੋਟਾਂ ਦੌਰਾਨ ਵੋਟਰਾਂ ਦਾ ਕਿਸ ਕਦਰ ਮੋਹ ਭੰਗ ਹੋ ਗਿਆ, ਇਸ ਦੀ ਮਿਸਾਲ ਇਸ ਗੱਲੋਂ ਮਿਲਦੀ ਹੈ ਕਿ ਬਲਾਕ ਸੰਮਤੀ ਚੱਕ ਰਾਮ ਸਿੰਘ ਵਾਲਾ ਲਈ ਹੋਈ ਚੋਣ ਵਿਚ ਭੁੱਚੋ ਹਲਕੇ ਦੇ ਛੋਟੇ ਜਿਹੇ ਪਿੰਡ ਕੋਠੇ ਕਰਤਾਰਪੁਰ ਥਾਂਦੇ ਤੋਂ 'ਆਪ' ਦੀ 'ਪਟਾਰੀ' ਵਿਚੋਂ ਸਿਰਫ਼ 5 ਵੋਟਾਂ ਹੀ ਨਿਕਲੀਆਂ ਹਨ | ਜਦੋਂ ਕਿ ਇੱਥੇ ਕੁੱਲ 204 ਵੋਟਾਂ ਪੋਲ ਹੋਈਆਂ ਸਨ | ਕੇਂਦਰ ਵਿਚ ਗਿਆਰਾਂ ਸਾਲਾਂ ਤੋਂ ਵਧੇਰੇ ਸੱਤਾ ਸੰਭਾਲੀ ਬੈਠੀ ਭਾਜਪਾ ਜੋ 2027 ਵਿਚ ਪੰਜਾਬ ਵਿਚ ਨਿਰੋਲ ਆਪਣੀ ਸਰਕਾਰ ਬਣਾਉਣ ਦੇ ਦਮਗੱਜੇ ਮਾਰ ਰਹੀ ਹੈ, ਨੂੰ ਇਸ ਪਿੰਡ 'ਚੋਂ ਸਿਰਫ਼ 1 ਵੋਟ ਪਈ ਹੈ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ ਕਰੀਬ 9 ਸਾਲਾਂ ਤੋਂ ਸਿਆਸੀ ਤੌਰ 'ਤੇ ਹਾਸ਼ੀਏ ਵੱਲ ਧੱਕਿਆ ਗਿਆ ਸੀ ਅਤੇ ਜਿਸ ਬਾਰੇ ਖ਼ਤਮ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਨੂੰ ਇੱਥੋਂ 111 ਵੋਟਾਂ ਪ੍ਰਾਪਤ ਹੋਈਆਂ ਹਨ ਅਤੇ ਕਾਂਗਰਸ ਪਾਰਟੀ ਵੀ ਇਸ ਪਿੰਡ 'ਚੋਂ 87 ਵੋਟਾਂ ਹਾਸਲ ਕਰਨ ਵਿਚ ਸਫਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਆਪਸੀ ਮਿਲੀਭੁਗਤ ਕਾਰਨ ਸਾਡੀ ਹਾਰ ਹੋਈ-ਵਿਧਾਇਕ ਮਾਸਟਰ ਜਗਸੀਰ ਸਿੰਘ <br/> ਅਗਲੀ ਖ਼ਬਰ ਭਗਤਾ ਭਾਈਕਾ ਦੀ ਧੀ ਨੇ ਨੈਸ਼ਨਲ ਖੇਡਾਂ ਦÏਰਾਨ ਬੋਕ ਰੇਸ 'ਚ ਦੂਜਾ ਸਥਾਨ ਲਿਆ <br/>
Ad Position 24