ਭਗਤਾ ਭਾਈਕਾ ਦੀ ਧੀ ਨੇ ਨੈਸ਼ਨਲ ਖੇਡਾਂ ਦÏਰਾਨ ਬੋਕ ਰੇਸ 'ਚ ਦੂਜਾ ਸਥਾਨ ਲਿਆ <br/>
ਅਜੀਤ ਡੈਸਕ
19-12-2025
ਜਾਣਕਾਰੀ ਅਨੁਸਾਰ ਭਗਤਾ ਭਾਈਕਾ (ਪਿੰਡ) ਦੀ ਲੜਕੀ ਖੁਸ਼ਵੀਰ ਕÏਰ ਸਪੁੱਤਰੀ ਸੇਵਕ ਸਿੰਘ ਸਿੱਧੂ (ਪ੍ਰਧਾਨ ਭਾਈ ਭਗਤਾ ਜੀ ਸਤਿਕਾਰ ਕਮੇਟੀ) ਭਗਤਾ ਭਾਈਕਾ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਲਖਨਊ ਵਿਚੋਂ ਨੈਸ਼ਨਲ ਖੇਡਾਂ ਵਿਚ ਬੋਕ ਰੇਸ ਵਿੱਚ ਸਿਲਵਰ ਮੈਡਲ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ ਹੈ¢ ਖੁਸ਼ਵੀਰ ਕÏਰ ਨੇ ਪਿੰਡ ਭਗਤਾ ਭਾਈਕਾ ਅਤੇ ਆਪਣੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਨਾਮ ਉਚਾ ਕੀਤਾ ਹੈ¢ ਕੋਚ ਪ੍ਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਹੇਠ ਖੁਸ਼ਵੀਰ ਕÏਰ ਵਲੋਂ ਤਿਆਰੀ ਕੀਤੀ ਗਈ ਸੀ¢ ਲੜਕੀ ਦੀ ਪ੍ਰਾਪਤੀ ਨੂੰ ਲੈ ਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਨਛੱਤਰ ਸਿੰਘ ਸਿੱਧੂ, ਦਿਆਲ ਸਿੰਘ ਸਿੱਧੂ, ਜਗਰੂਪ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਘਾਰੂ ਕÏਾਸਲਰ, ਜਗਮੋਹਨ ਲਾਲ ਕੌਂਸਲਰ, ਜਸਪਾਲ ਸਿੰਘ ਵੜਿੰਗ, ਵਿੱਕੀ ਸਿੰਘ ਵੜਿੰਗ ਮੀਤ ਸਤਿਕਾਰ ਕਮੇਟੀ, ਜਸਪ੍ਰੀਤ ਸਿੰਘ ਸੈਕਟਰੀ, ਕੁਲਦੀਪ ਸਿੰਘ ਖ਼ਜ਼ਾਨਚੀ, ਅਮਨਦੀਪ ਸਿੰਘ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ ਨੇ ਖੁਸ਼ਵੀਰ ਕÏਰ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਵੀ ਹੋਰ ਪ੍ਰਾਪਤੀਆਂ ਕਰਨ ਦੀ ਕਾਮਨਾ ਕੀਤੀ¢