ਰਾਮਾਂ ਮੰਡੀ, 18 ਦਸੰਬਰ (ਤਰਸੇਮ ਸਿੰਗਲਾ) ਪੰਚਾਇਤ ਸੰਮਤੀ ਤਲਵੰਡੀ ਸਾਬੋ ਜੋਨ ਸੇਖੂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਚੋਣ ਜਿੱਤਣ ਦੀ ਖੁਸ਼ੀ ਵਿਚ ਵਰਕਰਾਂ ਵੱਲੋਂ ਗੁਲਾਲ ਖੇਡ ਕੇ ਜਸ਼ਨ ਮਨਾਇਆ ਗਿਆ | ਜਿਸ ਵਿਚ ਪਿੰਡ ਦੇ ਸਰਪੰਚ ਨਿਰਮਲ ਸਿੰਘ, ਆਪਣੇ ਪੰਚਾਇਤ ਮੈਂਬਰਾਂ ਗੁਰਪ੍ਰੀਤ ਸਿੰਘ, ਬਲਕਰਨ ਸਿੰਘ, ਭੋਲਾ ਸਿੰਘ, ਬਲਵਿੰਦਰ ਕੌਰ, ਬਲਜਿੰਦਰ ਸਿੰਘ, ਹਰਜੀਤ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਮਲਕੀਤ ਸਿੰਘ ਸਮੇਤ ਪਾਰਟੀ ਵਰਕਰ ਪ੍ਰਧਾਨ ਮੇਜਰ ਸਿੰਘ ਕਾਲਾ, ਜਗਸੀਰ ਸਿੰਘ ਸਾਬਕਾ ਪੰਚ, ਹਰਪ੍ਰੀਤ ਸਿੰਘ, ਮੱਖਣ ਸਿੰਘ ਢਿੱਲੋਂ, ਜੱਗਾ ਸਿੰਘ ਬਾਂਦਰ, ਹਰਜਿੰਦਰ ਸਿੰਘ ਦਿਓਲ, ਮਨਜੀਤ ਸਿੰਘ ਢਿੱਲੋਂ, ਜੱਸੂ ਸਿੰਘ ਖਾਲਸਾ, ਰਾਜ਼ੀ ਖ਼ਾਨ, ਲਖਵੀਰ ਸਿੰਘ ਲੱਖਾ, ਬਿੰਦਰ ਸਿੰਘ ਸਰਾਂ, ਰਾਜਾ ਖਾਲਸਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਆਪ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ |