ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ <br/>
ਅਜੀਤ ਡੈਸਕ
19-12-2025
ਵੱਡੀ ਗਿਣਤੀ ਸਮੱਰਥਕਾਂ ਨਾਲ ਪੁੱਜੇ ਜੇਤੂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਇੱਥੇ ਪੁੱਜਣ ਤੇ ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਤਖ਼ਤ ਸਾਹਿਬ ਨਤਮਸਤਕ ਹੋ ਕੇ ਕੁਝ ਸਮਾਂ ਜੇਤੂ ਮੈਂਬਰਾਂ ਨੇ ਗੁਰਬਾਣੀ ਕੀਰਤਨ ਸ੍ਰਵਣ ਕੀਤਾ | ਬਾਅਦ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਪੌਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸਿਰਫ਼ ਫੋਕੇ ਦਾਅਵਿਆਂ ਤੇ ਵਾਅਦਿਆਂ ਨਾਲ ਸਰਕਾਰ ਚਲਾ ਲਈ ਜਦੋਂਕਿ ਵਿਕਾਸ ਦੇ ਹਿਤ 'ਚ ਇੱਕ ਵੀ ਕੰਮ ਨਹੀ ਕੀਤਾ | ਇਸ ਲਈ ਹਲਕੇ ਦੇ ਲੋਕਾਂ ਨੇ ਸੱਤਾਧਿਰ ਨੂੰ ਸਬਕ ਸਿਖਾਉਂਦਿਆਂ ਵਿਕਾਸ ਦੇ ਪ੍ਰਤੀਕ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ | ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਇਲਾਕੇ ਦਾ ਜਿਨ੍ਹਾਂ ਵਿਕਾਸ ਹੋਇਆ ਉਹ ਅਕਾਲੀ ਸਰਕਾਰਾਂ ਸਮੇਂ ਹੋਇਆ ਤੇ ਹੁਣ ਸੱਤਾਧਿਰ ਵਲੋਂ ਹਲਕੇ ਨੂੰ ਵਿਕਾਸ ਪੱਖੋਂ ਬਿਲਕੁੱਲ ਹੀ ਵਿਸਾਰ ਦੇਣ ਦੇ ਕਰਕੇ ਸੱਤਾਧਿਰ ਖ਼ਿਲਾਫ਼ ਲੋਕਾਂ ਦਾ ਗ਼ੁੱਸਾ ਭੜਕਿਆ ਜੋ ਚੋਣ ਨਤੀਜਿਆਂ ਦੇ ਰੂਪ ਚ ਸਾਹਮਣੇ ਆ ਗਿਆ | ਸਿੱਧੂ ਨੇ ਦਾਅਵਾ ਕੀਤਾ ਕਿ 2027 'ਚ ਲੋਕ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਬਣਾਉਣਗੇ |
ਸਿੱਧੂ ਨਾਲ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਜਿੱਤੇ ਬੂਟਾ ਸਿੰਘ ਕੌਰੇਆਣਾ, ਜਸਪਾਲ ਕੌਰ ਜੱਜਲ, ਬਲਾਕ ਸੰਮਤੀਆਂ ਤੋਂ ਜਿੱਤੇ ਗੁਰਾਂਦਿੱਤਾ ਸਿੰਘ ਜਗਾ ਰਾਮ ਤੀਰਥ, ਬਿੱਕਰ ਸਿੰਘ, ਸੁਖਜੀਤ ਕੌਰ, ਸਰਬਜੀਤ ਕੌਰ, ਹਰਦੀਪ ਕੌਰ, ਲਖਵੀਰ ਸਿੰਘ, ਸੁਖਪ੍ਰੀਤ ਕੌਰ, ਰਛਵਿੰਦਰ ਸਿੰਘ ਫ਼ੌਜੀ, ਸੁਖਜੀਤ ਸਿੰਘ ਤੇ ਭੋਲਾ ਸਿੰਘ ਤੋਂ ਇਲਾਵਾ ਸੀ.ਆਗੂ ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਜ਼ੈਲਦਾਰ, ਰਵੀ ਕੁਮਾਰ ਕੋਕੀ ਕੌਂਸਲਰ, ਰਣਜੀਤ ਸਿੰਘ ਮਲਕਾਣਾ, ਹਰਮੋਹਿੰਦਰ ਸਿੰਘ, ਹਰਤਾਬਲ ਸਿੰਘ ਸੁੱਖੀ ਨਿੱਜੀ ਸਹਾਇਕ ਸਿੱਧੂ, ਜਸਵਿੰਦਰ ਸਿੰਘ ਸਿੱਧੂ, ਭਿੰਦਾ ਸਿੰਘ ਜੱਜਲ, ਠਾਣਾ ਸਿੰਘ ਚੱਠਾ, ਸੁਰਜੀਤ ਸਿੰਘ ਭੱਮ, ਪਾਲੀ ਗਿੱਲ, ਸੁਖਮੰਦਰ ਸਿੰਘ ਜਗਾ ਰਾਮ ਤੀਰਥ, ਗੁਰਪ੍ਰੀਤ ਸਿੰਘ ਚੋਟੀਆ, ਤੇਜਾ ਸਿੰਘ ਮਲਕਾਣਾ ਆਦਿ ਮੌਜੂਦ ਸਨ |