ਭਗਤਾ ਭਾਈਕਾ, 18 ਦਸੰਬਰ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 'ਚ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਆਏ ਨਤੀਜਿਆਂ ਨੂੰ ਲੈ ਕੇ ਅਕਾਲੀ ਸਫ਼ਾ 'ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਅਕਾਲੀ ਦਲ ਦੇ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੌਜਵਾਨ ਆਗੂ ਸੁਖਦੀਪ ਸਿੰਘ ਸਿੱਪੀ ਸਿਰੀਏਵਾਲਾ ਅਤੇ ਸੰਮਤੀ ਮੈਂਬਰ ਕੁਲਦੀਪ ਸਿੰਘ ਸ਼ੰਭੂ ਦਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਮਲੂਕਾ ਨਿਵਾਸ ਪੁੱਜਣ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਾਬਕਾ ਮੰਤਰੀ ਮਲੂਕਾ ਨੇ ਵਰਕਰਾਂ ਨੂੰ ਚੱਲ ਰਹੇ ਸ਼ਹੀਦੀ ਦਿਹਾੜੇ, ਚੋਣ ਅਮਲੇ ਦੇ ਇਕ ਅਧਿਆਪਕ ਪਤੀ ਪਤਨੀ ਅਤੇ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਦੀ ਮੌਤ ਕਾਰਨ ਜਿੱਤ ਦੇ ਜਸ਼ਨ ਮਨਾਉਣ ਤੋਂ ਪ੍ਰਹੇਜ਼ ਕਰਨ ਦੇ ਨਿਰਦੇਸ਼ ਦਿੱਤੇ | ਸਿਰੀਏਵਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੇ ਡਾ: ਸੁਖਦੀਪ ਸਿੰਘ ਸਿੱਪੀ ਅਤੇ ਬਲਾਕ ਸੰਮਤੀ ਸਿਰੀਏਵਾਲਾ ਦੇ ਮੈਂਬਰ ਕੁਲਦੀਪ ਸਿੰਘ ਸ਼ੰਭੂ ਦੀ ਜਿੱਤ 'ਤੇ ਪਿੰਡ ਦੀ ਜਥੇਬੰਦੀ ਨਾਲ ਗੱਲਬਾਤ ਕਰਦੇ ਮਲੂਕਾ ਨੇ ਕਿਹਾ ਕੇ ਅਕਾਲੀ ਦਲ ਦੀ ਜਿੱਤ ਨੇ ਸੂਬੇ 'ਚ ਭਵਿੱਖ ਦੀ ਰਾਜਨੀਤੀ ਤਹਿ ਕਰ ਦਿੱਤੀ ਹੈ | ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦਾ ਜੇਤੂ ਰੱਥ ਹੁਣ 2027 ਲਈ ਮਿਥੇ ਟੀਚੇ ਹਾਸਿਲ ਕਰੇਗਾ | ਇਸ ਸਮੇਂ ਗਗਨਦੀਪ ਗਰੇਵਾਲ, ਰਾਕੇਸ ਕੁਮਾਰ ਗੋਇਲ, ਗੁਰਤੇਜ ਸਿੰਘ ਚਾਨੀ, ਬਲਜਿੰਦਰ ਸਿੰਘ ਢਿੱਲੋਂ, ਬੇਅੰਤ ਧਾਲੀਵਾਲ, ਗੋਗੀ ਬਰਾੜ, ਸਤਵਿੰਦਰਪਾਲ ਸਿੰਘ ਸਿੱਧੂ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਵੜਿੰਗ, ਸੁਖਜਿੰਦਰ ਖਹਿਰਾ, ਸੁਖਮੰਦਰ ਸਿੰਘ ਭਾਈ, ਗੁਰਵਿੰਦਰ ਕੌਰ ਭਗਤਾ, ਅਮਰਜੀਤ ਸਿੰਘ ਦਿਆਲਪੁਰਾ ਭਾਈ, ਸੋਨੀ ਧਾਲੀਵਾਲ, ਭਜਨ ਸਿੰਘ ਸਾਬਕਾ ਸਰਪੰਚ, ਜਥੇ ਲਛਮਣ ਸਿੰਘ ਬੁਰਜ, ਗੁਰਜੀਤ ਬੁਰਜ ਥਰੋੜ, ਯਾਦਵਿੰਦਰ ਸਿੰਘ ਨੰਬਰਦਾਰ, ਅਮਰਜੀਤ ਸਿੰਘ ਬੁਰਜ, ਰਾਜਾ ਸਿਰੀਏਵਾਲਾ, ਭੋਲਾ ਮਾਝੇ ਵਾਲਾ, ਗੁਰਮੇਲ ਸਿੰਘ ਖਰੌੜ, ਪਰਮਿੰਦਰ ਖੋਖਰ, ਬਿੰਦਰ ਸਿੰਘ ਭਾਈ, ਜਗਸੀਰ ਸਿੰਘ ਭਾਈ, ਸੁਰਜੀਤ ਕੌਰ ਭਗਤਾ, ਗੁਰਵਿੰਦਰ ਕੌਰ ਬਰਾੜ, ਸੇਵਕ ਸਿੰਘ ਢਿਲੋਂ, ਜੱਸਾ ਧਾਲੀਵਾਲ, ਜਗਦੀਸ਼ ਖਾਲਸਾ, ਪੱਪੀ ਬੁਰਜ ਆਦਿ ਹਾਜ਼ਰ ਸਨ |