23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੁਖਵੀਰ ਸਿੰਘ ਮਾਨ ਬਲਾਕ ਰਾਮਪੁਰਾ ਦੀਆਂ ਪੰਚਾਇਤ ਸੰਮਤੀਆਂ 'ਚੋਂ ਸਭ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੇ <br/>

Ad Position 21
No active advertisement
ਅਜੀਤ ਡੈਸਕ 19-12-2025
ਬਾਲਿਆਂਵਾਲੀ, 18 ਦਸੰਬਰ (ਕੁਲਦੀਪ ਮਤਵਾਲਾ)-ਬਲਾਕ ਰਾਮਪੁਰਾ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਬਾਲਿਆਂਵਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਸਿੰਘ ਮਾਨ ਵਲੋਂ ਬਲਾਕ ਰਾਮਪੁਰਾ 'ਚ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਸੁਖਵੀਰ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ 'ਚੋਂ ਇਕ ਹਨ ਜੋ ਲਗਾਤਾਰ 'ਆਪ' ਲਈ ਦਿਨ ਰਾਤ ਸਰਗਰਮੀਆਂ ਨਾਲ ਮਿਹਨਤ ਕਰ ਰਹੇ ਸਨ | ਜਿਸ ਦੇ ਇਵਜ਼ 'ਚ ਹਲਕਾ ਵਿਧਾਇਕ ਨੇ ਸੁਖਵੀਰ ਸਿੰਘ ਮਾਨ ਨੂੰ ਜ਼ੋਨ ਬਾਲਿਆਂਵਾਲੀ ਤੋਂ ਬਲਾਕ ਸੰਮਤੀ ਦੀ ਟਿਕਟ ਦੇ ਕੇ ਨਿਵਾਜਿਆ ਸੀ ਕਿਉਂਕਿ ਸੁਖਵੀਰ ਮਾਨ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਬਹੁਤ ਹੀ ਕਰੀਬੀ ਸਾਥੀ ਹਨ | ਦੱਸਣਾ ਬਣਦਾ ਹੈ ਕਿ ਬਲਾਕ ਰਾਮਪੁਰਾ ਚ ਕੁੱਲ 9 ਜ਼ੋਨ ਹਨ ਅਤੇ 8 ਜ਼ੋਨਾਂ 'ਚ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪਈਆਂ ਸਨ ਜਦਕਿ ਜ਼ੋਨ ਭੂੰਦੜ 'ਚ ਸਰਬਸੰਮਤੀ ਨਾਲ ਮੈਂਬਰ ਚੁਣ ਲਿਆ ਗਿਆ ਸੀ | ਇਨ੍ਹਾਂ ਚੋਣਾਂ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਸਿੰਘ ਮਾਨ ਵਲੋਂ ਬਲਾਕ ਰਾਮਪੁਰਾ ਦੇ ਸਾਰਿਆਂ ਜ਼ੋਨਾਂ ਚੋਂ ਵੱਡੀ ਲੀਡ 887 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੀ ਹੈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ ਨੇ ਕਿਹਾ ਕਿ ਬਾਲਿਆਂਵਾਲੀ ਪਿੰਡ ਦੇ ਜੋ ਵਿਕਾਸ ਕਾਰਜ ਕਰਵਾਉਣ ਵਾਲੇ ਹਨ | ਉਹ ਹਲਕਾ ਵਿਧਾਇਕ ਤੋਂ ਗ੍ਰਾਂਟਾਂ ਲੈ ਕੇ ਕਰਵਾਏ ਜਾਣਗੇ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾਣਗੇ | ਇਸ ਮੌਕੇ ਇਸ ਮੌਕੇ ਬਲਜੀਤ ਸਿੰਘ ਮਾਨ, ਗੁਰਵਿੰਦਰ ਸਿੰਘ ਲੇਲ, ਹਰਜਿੰਦਰ ਸਿੰਘ ਮਾਨ, ਸੁੱਚਾ ਸਿੰਘ ਵੜੈਚ, ਕੁਲਦੀਪ ਸਿੰਘ ਦੰਦੀਵਾਲ, ਕੁਲਦੀਪ ਸਿੰਘ ਸਿੱਧੂ, ਬਿੱਟੂ ਨੰਬਰਦਾਰ, ਨਿਰਮਲ ਸਿੰਘ ਨਿੰਮਾ, ਜਗਸੀਰ ਸਿੰਘ ਰੰਧਾਵਾ, ਭਿੰਦਰ ਸਿੰਘ ਮੈਂਬਰ, ਜਸਵੀਰ ਸਿੰਘ ਮਾਨ ਮੈਂਬਰ, ਰਣਜੀਤ ਸਿੰਘ ਨਿੱਕਾ ਮੈਂਬਰ, ਅੰਮਿ੍ਤਪਾਲ ਸਿੰਘ ਮੈਂਬਰ, ਸ਼ਮਸ਼ੇਰ ਸਿੰਘ ਰੇਸ਼ੂ ਮੈਂਬਰ ਆਦਿ ਪੰਚਾਇਤ ਮੈਂਬਰ ਤੇ ਆਪ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੁਰਜ ਗਿੱਲ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਜਸਪਾਲ ਸਿੰਘ ਦਿਆਲਪੁਰਾ ਦੇ ਸਮਰ... ਅਗਲੀ ਖ਼ਬਰ 75 ਸਾਲਾ ਬੇਬੇ ਸੁਰਿੰਦਰ ਕੌਰ ਨੇ ਬਲਾਕ ਸੰਮਤੀ ਚੋਣ ਜਿੱਤ ਕੇ ਇਤਿਹਾਸ ਰਚਿਆ <br/>
Ad Position 24