23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਚਾਰ ਰੋਜ਼ਾ ਭਾਈ ਬਹਿਲੋ ਹਾਕੀ ਮੇਲਾ 25 ਤੋਂ <br/>

Ad Position 21
No active advertisement
ਅਜੀਤ ਡੈਸਕ 19-12-2025
ਭਗਤਾ ਭਾਈਕਾ, 18 ਦਸੰਬਰ (ਸੁਖਪਾਲ ਸਿੰਘ ਸੋਨੀ)-ਭਾਈ ਬਹਿਲੋ ਹਾਕੀ ਸੁਸਾਇਟੀ ਭਗਤਾ ਭਾਈਕਾ ਵਲੋਂ ਚਾਰ ਰੋਜਾ ਹਾਕੀ ਖੇਡ ਮੇਲਾ 25, 26, 27 ਅਤੇ 28 ਦਸੰਬਰ ਨੂੰ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਕਰਵਾਇਆ ਜਾ ਰਿਹਾ ਹੈ | ਭਾਈ ਬਹਿਲੋ ਹਾਕੀ ਸੁਸਾਇਟੀ ਭਗਤਾ ਭਾਈਕਾ ਦੇ ਪ੍ਰਧਾਨ ਮਾ: ਪਰਮਜੀਤ ਸਿਘ ਪੰਮਾ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ਦਰਸ਼ਨ ਸਿੰਘ ਫੌਜੀ ਕੈਨੇਡਾ ਦੇ ਪਰਿਵਾਰ ਵਲੋਂ 51 ਹਜ਼ਾਰ ਨਗਦੀ ਦੇ ਸਨਮਾਨਿਤ ਕੀਤਾ ਜਾਵੇਗਾ | ਦੂਜਾ ਸਥਾਨ ਲੈਣ ਵਾਲੀ ਟੀਮ ਨੂੰ ਭਾਈ ਬਹਿਲੋ ਹਾਕੀ ਸੁਸਾਇਟੀ ਵੱਲੋ 41 ਹਜ਼ਾਰ ਨਗਦੀ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਜਾਵੇਗਾ | ਤੀਜਾ ਅਤੇ ਚੌਥਾ ਸਥਾਨ ਲੈਣ ਵਾਲੀ ਟੀਮ ਨੂੰ ਸਵ: ਮਨਜੀਤ ਸਿੰਘ ਅਤੇ ਸਵ: ਇਕੱਤਰ ਸਿੰਘ ਦੇ ਪਰਿਵਾਰ ਵਲੋਂ 5100-5100 ਨਗਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਜਾਵੇਗਾ | ਅਗੂਆਂ ਨੇ ਦੱਸਿਆਂ ਕਿ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਉਪਰ ਚੱਲ ਰਹੀਆਂ ਹਨ | ਖੇਡ ਮੇਲੇ ਸਬੰਧੀ ਕਲੱਬ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਵਲੋਂ ਹਾਕੀ ਮੇਲੇ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ | ਇਸ ਸਮੇਂ ਸੁਖਦੇਵ ਸਿੰਘ ਸਿੱਧੂ, ਸਿਕੰਦਰ ਸਿੰਘ ਬਰਾੜ, ਮਾ: ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਮਨੀ, ਰਜਿੰਦਰ ਸਿੰਘ ਬਿੰਦਾ, ਹੈਪੀ ਪਟਵਾਰੀ, ਮਨਜਿੰਦਰ ਸਿੰਘ ਮੱਟ, ਵਿਕਰਮਜੀਤ ਵਿੱਕੀ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਾਈਨਲ ਕ੍ਰਿਕਟ ਮੁਕਾਬਲੇ ਵਿਚ ਰਠੌਰ-11 ਦੀ ਟੀਮ ਨੇ ਗੰਗਾ ਕੂਲਰ ਦੀ ਟੀਮ ਨੂੰ ਹਰਾਇਆ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਪੈਦਲ ਮਾਰਚ 22 ਦਸੰਬਰ ਨੂੰ
Ad Position 24