23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਫ਼ਾਈਨਲ ਕ੍ਰਿਕਟ ਮੁਕਾਬਲੇ ਵਿਚ ਰਠੌਰ-11 ਦੀ ਟੀਮ ਨੇ ਗੰਗਾ ਕੂਲਰ ਦੀ ਟੀਮ ਨੂੰ ਹਰਾਇਆ <br/>

Ad Position 21
No active advertisement
ਅਜੀਤ ਡੈਸਕ 19-12-2025
ਰਾਮਾਂ ਮੰਡੀ, 18 ਦਸੰਬਰ (ਤਰਸੇਮ ਸਿੰਗਲਾ)-ਪੰਜਾਬ ਕਿ੍ਕਟ ਅਕੈਡਮੀ ਰਾਮਾਂ ਮੰਡੀ ਵਲੋਂ ਸਥਾਨਕ ਕਿ੍ਕਟ ਗਰਾਊਾਡ ਵਿਚ ਦੂਜੀ ਕਿ੍ਕੇਟ ਨਾਈਟ ਲੀਗ ਦੇ ਫ਼ਾਈਨਲ ਮੁਕਾਬਲੇ ਵਿਚ ਬੀਤੇ ਦਿਨ ਰਠੌਰ-11 ਦੀ ਟੀਮ ਨੇ 60 ਅੰਕਾਂ ਦੇ ਫ਼ਰਕ ਨਾਲ ਗੰਗਾ ਕੂਲਰ ਦੀ ਟੀਮ ਨੂੰ ਹਰਾਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਜੇਤੂ ਟੀਮ ਨੂੰ 51000 ਰੁਪਏ ਨਕਦ ਰਾਸ਼ੀ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਮੈਨ ਆਫ਼ ਦਾ ਸੀਰੀਜ਼ ਗੁਰਵਿੰਦਰ ਸਿੰਘ ਮੋਟਾ ਤਰਖਾਣਵਾਲਾ ਨੂੰ ਈ-ਬਾਈਕ, ਸੱਭ ਤੋਂ ਵੱਧ ਛਿੱਕੇ ਮਾਰਨ ਵਾਲੇ ਖਿਡਾਰੀ ਡਾ: ਜ਼ਮੀਲ ਖਾਨ ਤਲਵੰਡੀ ਸਾਬੋ ਨੂੰ ਰੇਂਜਰ ਸਾਇਕਲ ਦੇ ਕੇ ਸਨਮਾਨਿਤ ਕੀਤਾ | ਟੂਰਨਾਮੈਂਟ ਦੇ ਸ਼ਾਨਦਾਰ ਪ੍ਰਬੰਧ ਲਈ ਖਾਲਸਾ ਸੇਵਾ ਦਲ ਦੇ ਮੈਂਬਰਾਂ ਗੋਲੂ ਡੰਗ, ਭੁਪਿੰਦਰ ਮੱਕੜ, ਜੇ.ਪੀ. ਮੱਕੜ, ਬਿੰਨੀ, ਸੁਨੀਤਾ ਪੁਨਿਹਾਣੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਕਿ੍ਸ਼ਨ ਕੁਮਾਰ ਕਾਲਾ ਮਨੋਜ ਕੁਮਾਰ ਸੀਂਗੋ ਐਮਸੀ, ਗੋਲਡੀ ਮਹੇਸ਼ਵਰੀ, ਸੁਖਵੰਤ ਸਿੰਘ ਕਾਲਾ ਆਦਿ ਹਾਜ਼ਰ ਸਨ | ਪੀਸੀਏ ਕਮੇਟੀ ਮੈਂਬਰ ਸੰਜੀਵ ਸਿੰਗਲਾ, ਰਾਜੀਵ ਸਿੰਗਲਾ, ਰਮਨਦੀਪ ਸਿੰਘ ਸਿੱਧੂ ਸੁਖਲੱਧੀ, ਰੋਹਨ ਅਰੋੜਾ, ਸੋਨੂੰ ਮਸੌਣ, ਅਮਿਤ ਬਿੱਟੂ ਚਲਾਣਾ, ਕੰਨੂੰ ਗੌਰਵ , ਮੋਹਿਤ ਜੈਨ, ਸੁਰਿੰਦਰ ਭੱਟੀ ਆਦਿ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡਾ. ਨਾਗਪਾਲ ਗਰੁੱਪ ਆਫ਼ ਐਜੂਕੇਸ਼ਨ ਵਲੋਂ ਸਾਲਾਨਾ ਸਮਾਰੋਹ ਧੂਮ-ਧਾਮ ਨਾਲ ਕਰਵਾਇਆ <br/> ਅਗਲੀ ਖ਼ਬਰ ਚਾਰ ਰੋਜ਼ਾ ਭਾਈ ਬਹਿਲੋ ਹਾਕੀ ਮੇਲਾ 25 ਤੋਂ <br/>
Ad Position 24