23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਡਾ. ਨਾਗਪਾਲ ਗਰੁੱਪ ਆਫ਼ ਐਜੂਕੇਸ਼ਨ ਵਲੋਂ ਸਾਲਾਨਾ ਸਮਾਰੋਹ ਧੂਮ-ਧਾਮ ਨਾਲ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 19-12-2025
ਬਠਿੰਡਾ, 18 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਾ: ਨਾਗਪਾਲ ਗਰੁੱਪ ਆਫ਼ ਐਜੂਕੇਸ਼ਨ ਵਲੋਂ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਸਾਲਾਨਾ ਸਮਾਰੋਹ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਜਿਸ ਵਿਚ ਵਾਇਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਡਾ. ਰਾਜੀਵ ਸੂਦ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਜਦਕਿ ਏ.ਡੀ.ਸੀ ਪੂਨਮ ਸਿੰਘ, ਰਾਜੀਵ ਪੋਪਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਮਾਲਵਾ ਖ਼ਿੱਤੇ ਦੇ ਪ੍ਰਸਿੱਧ ਡਾਕਟਰ ਜੀ.ਐੱਸ. ਨਾਗਪਾਲ, ਐਚ.ਕੇ. ਨਾਗਪਾਲ, ਡਾ. ਟੀ.ਐੱਸ. ਨਾਗਪਾਲ, ਡਾ. ਪੀ.ਐੱਸ. ਨਾਗਪਾਲ, ਡਾ. ਹਰਸ਼ ਨਾਗਪਾਲ, ਡਾ: ਰੁਪਿੰਦਰ ਨਾਗਪਾਲ, ਮਨਦੀਪ ਕੌਰ ਪਿ੍ੰਸੀਪਲ ਕਾਲਜ ਆਫ਼ ਨਰਸਿੰਗ, ਸ਼ਿਵਾਨੀ ਬਾਂਸਲ ਪਿ੍ੰਸੀਪਲ ਆਫ਼ ਫਾਰਮੇਸੀ, ਚਾਨਣ ਸਿੰਘ ਪਿ੍ੰਸੀਪਲ ਆਫ਼ ਐਜੂਕੇਸ਼ਨ, ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਰਹੇ | ਡਾ: ਜੀ. ਐੱਸ. ਨਾਗਪਾਲ ਸਮੇਤ ਨਾਗਪਾਲ ਪਰਿਵਾਰ ਅਤੇ ਪਿ੍ੰ. ਮਨਦੀਪ ਕੌਰ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਪ੍ਰੋਗਰਾਮ ਵਿਚ ਗਿੱਧਾ, ਭੰਗੜਾ, ਲੁੱਡੀ, ਲੇਡੀ ਡਾਂਸ, ਹਰਿਆਣਵੀ ਨਾਚ ਅਤੇ ਸੁੰਦਰਤਾ ਦੇ ਮੁਕਾਬਲੇ ਕਰਵਾਏ ਗਏ | ਮੁੱਖ ਮਹਿਮਾਨ ਡਾ: ਰਾਜੀਵ ਸੂਦ ਅਤੇ ਪੂਨਮ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਾਗਪਾਲ ਗਰੁੱਪ ਵਲੋਂ ਚਲਾਏ ਜਾਣ ਵਾਲੇ ਨਰਸਿੰਗ ਕਾਲਜ ਅਤੇ ਫਾਰਮੇਸੀ ਕਾਲਜ ਮਾਲਵਾ ਖੇਤਰ ਨੂੰ ਬਹੁਤ ਵੱਡੀ ਦੇਣ ਹਨ | ਉਨ੍ਹਾਂ ਨੇ ਕਾਲਜ ਦੇ ਮਿਹਨਤੀ ਵਿਦਿਆਰਥੀਆਂ ਦੀ ਵੀ ਸ਼ਲਾਘਾ ਕੀਤੀ | ਪਿ੍ੰਸੀਪਲ ਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਕਾਲਜ ਪਿਛਲੇ 20 ਸਾਲਾਂ ਤੋਂ ਏ.ਐਨ.ਐਮ, ਜੀ.ਐਨ.ਐਮ, ਬੀ.ਐੱਸ.ਸੀ ਨਰਸਿੰਗ, ਪੋਸਟ ਬੇਸਿਕ ਬੀ.ਐੱਸ.ਸੀ ਨਰਸਿੰਗ, ਡੀ-ਫਾਰਮੇਸੀ, ਬੀ-ਫਾਰਮੇਸੀ, ਈ.ਟੀ.ਟੀ, ਫ਼ਿਜ਼ਿਓਥਰੈਪੀ ਅਤੇ ਓ.ਟੀ ਦੇ ਕੋਰਸ ਕਰਵਾ ਰਹੇ ਹਨ | ਇਥੋਂ ਪਾਸ ਹੋਏ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਕੀਤਾ ਗਿਆ | ਪ੍ਰੋਗਰਾਮ ਵਿਚ ਡਾ: ਜੀ.ਐੱਸ. ਨਾਗਪਾਲ ਅਤੇ ਮੁੱਖ ਮਹਿਮਾਨ ਡਾ. ਰਾਜੀਵ ਸੂਦ ਅਤੇ ਪੂਨਮ ਸਿੰਘ ਵਲੋਂ ਵਿੱਦਿਅਕ ਦਰਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ 25 ਮੀਟਰ, 50 ਮੀਟਰ ਵਿਚ ਇੰਟਰਨੈਸ਼ਨਲ ਸ਼ੂਟਰ ਕਾਲਜ ਦੀ ਵਿਦਿਆਰਥਣ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦਾ ਮੰਚ ਸੰਚਾਲਨ ਕਾਲਜ ਦੀ ਵਿਦਿਆਰਥਣ ਹਰਨਵਦੀਪ ਨੇ ਕੀਤਾ |


Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਨਗਰ ਅਤੇ ਕਾਲੋਨੀ ਨੂੰ ਵਾਰਡ ਦੇ ਰੂਪ 'ਚ ਤਬਦੀਲ ਕਰਨ ਦੀ ਮੰਗ <br/> ਅਗਲੀ ਖ਼ਬਰ ਫ਼ਾਈਨਲ ਕ੍ਰਿਕਟ ਮੁਕਾਬਲੇ ਵਿਚ ਰਠੌਰ-11 ਦੀ ਟੀਮ ਨੇ ਗੰਗਾ ਕੂਲਰ ਦੀ ਟੀਮ ਨੂੰ ਹਰਾਇਆ <br/>
Ad Position 24