23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮੁਹੱਲਾ ਨਗਰ ਅਤੇ ਕਾਲੋਨੀ ਨੂੰ ਵਾਰਡ ਦੇ ਰੂਪ 'ਚ ਤਬਦੀਲ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 19-12-2025
ਬਠਿੰਡਾ, 18 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਨਗਰ ਨਿਗਮ ਦੇ ਕਮਿਸ਼ਨਰ ਨੂੰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ (ਪਾਰਟੀ ਸੁਪਰੀਮੋ ਅਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ਼ ਪਾਸਵਨ) ਵਲੋਂ ਵਿਸ਼ੇਸ਼ ਪਾਰਟੀ ਵਫ਼ਦ ਤਰਫ਼ੋਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਬਠਿੰਡਾ ਮਹਾਂਨਗਰ ਸ਼ਹਿਰ ਦੀ ਪਹਿਲਾਂ ਨਾਲੋਂ ਆਬਾਦੀ ਕਈ ਗੁਣਾਂ ਵੱੱਧਣ ਕਾਰਨ ਬਠਿੰਡਾ ਸ਼ਹਿਰ ਅੰਦਰ ਸੁੱਖ ਸਹੂਲਤਾਂ ਅਤੇ ਰੋਜ਼ਗਾਰ ਦੇ ਸਾਧਨ ਪਹਿਲਾਂ ਨਾਲੋ ਜ਼ਿਆਦਾ ਹੋਏ ਹਨ | ਇਸ ਨੂੰ ਵੇਖਦਿਆਂ ਸ਼ਹਿਰ ਅੰਦਰ ਪੰਜਾਹ ਵਾਰਡਾਂ ਦੀ ਗਿਣਤੀ ਨੂੰ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਇਸ ਲਈ ਸ਼ਹਿਰ ਦੇ ਹਰੇਕ ਮੁਹੱਲਾ, ਕਾਲੋਨੀ, ਬਸਤੀ ਦੇ ਮੁਤਾਬਿਕ ਵਾਰਡ ਬਣਾਏ ਜਾਣ ਅਤੇ ਸਹੀ ਵਾਰਡ ਬੰਦੀ ਬਣਾ ਕੇ ਜਰਨਲ ਅਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਵੋਟ ਬੈਂਕ ਮੁਤਾਬਿਕ ਵਾਰਡ ਨੂੰ ਜਰਨਲ ਅਤੇ ਰਿਜ਼ਰਵ ਬਣਾਇਆ ਜਾਵੇ | ਇਸ ਤੋਂ ਇਲਾਵਾ ਵੋਟਰ ਦੀ ਮੌਤ ਅਤੇ ਸਟੇਟ ਛੱਡਣ ਵਾਲਿਆਂ ਦੀ ਵੋਟ ਕੱਟੀ ਜਾਵੇ | 2026 'ਚ ਮਹਾਂਨਗਰ ਦੀਆਂ ਵੋਟਾਂ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ | ਉਮੀਦਵਾਰ ਤੋਂ ਐਨਓਸੀ ਦੇ ਨਾਲ ਹੀ ਐਫੀਡੇਵਿਟ ਲਿਆ ਜਾਵੇ ਕਿ ਜਿੱਤ ਪ੍ਰਾਪਤ ਕਰਨ ਉਪਰੰਤ ਉਹ ਪਾਰਟੀ ਨਾ ਬਦਲ ਸਕੇ | ਜੇਕਰ ਉਮੀਦਵਾਰ ਜਿੱਤ ਤੋਂ ਬਾਅਦ ਆਪਣੀ ਪਾਰਟੀ ਬਦਲਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਅਜਿਹਾ ਮਤਾ ਪਾਸ ਕੀਤਾ ਜਾਵੇ ਕਿ ਦਲ ਬਦਲੂ ਉਮੀਦਵਾਰ 10 ਸਾਲ ਤੱਕ ਕਿਸੇ ਵੀ ਤਰਾਂ ਦੀ ਛੋਟੀ ਵੱਡੀ ਚੋਣ ਦੇ ਯੋਗ ਨਾ ਸਮਝਿਆ ਜਾਵੇ | ਇਸ ਮੌਕੇ ਰਾਜੇਸ਼ ਗਹਿਰੀਵਾਲ, ਅਸ਼ੋਕ ਗੋਇਲ, ਸੰਜੀਵ ਕੁਮਾਰ, ਰਾਜ ਕੁਮਾਰ,ਚਾਨਨ ਰਾਹੀਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਨਗਰ ਅਤੇ ਕਾਲੋਨੀ ਨੂੰ ਵਾਰਡ ਦੇ ਰੂਪ 'ਚ ਤਬਦੀਲ ਕਰਨ ਦੀ ਮੰਗ <br/> ਅਗਲੀ ਖ਼ਬਰ ਡਾ. ਨਾਗਪਾਲ ਗਰੁੱਪ ਆਫ਼ ਐਜੂਕੇਸ਼ਨ ਵਲੋਂ ਸਾਲਾਨਾ ਸਮਾਰੋਹ ਧੂਮ-ਧਾਮ ਨਾਲ ਕਰਵਾਇਆ <br/>
Ad Position 24