ਰਾਮਪੁਰਾ ਫੂਲ, 20 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਚ ਪੰਜਾਬ ਪ੍ਰਾਂਤ ਪ੍ਰਕਾਸ਼ਨ ਸੰਯੋਜਕ ਨਰਿੰਦਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਤੋਂ 22 ਦਸੰਬਰ ਤੱਕ ਆਯੋਜਿਤ ਹੋ ਰਹੇ ਤਿੰਨ ਦਿਨਾਂ ਦੇ 'ਸਾਹਿਤ ਦਰਸ਼ਨ ਅਤੇ ਪੁਸਤਕ ਮੇਲੇ' ਦੀ ਸ਼ੁਰੂਆਤ ਬੜੀ ਸ਼ਰਧਾ ਅਤੇ ਉਤਸ਼ਾਹਪੂਰਨ ਮਾਹੌਲ ਵਿਚ ਹੋਈ¢ ਇਸ ਸਾਹਿਤਕ ਮਹਾਂਉਤਸਵ ਦਾ ਉਦਘਾਟਨ ਮੁੱਖ ਮਹਿਮਾਨ ਤਰਸੇਮ ਜੇਠੀ (ਸਾਬਕਾ ਪ੍ਰਧਾਨ ਅਤੇ ਸਰਪ੍ਰਸਤ) ਦੀ ਹਾਜ਼ਰੀ ਵਿਚ ਹੋਈ¢ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼, ਮੈਨੇਜਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਕਾਰਜਕਾਰੀ ਸੰਜੀਵ ਕੁਮਾਰ ਅਤੇ ਪਿ੍ੰਸੀਪਲ ਰਪਿੰਦਰ ਪਟਿਆਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ¢ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਸਾਰੇ ਮਹਿਮਾਨਾਂ ਵੱਲੋਂ ਭਾਰਤ ਮਾਤਾ ਮੰਦਰ ਵਿੱਚ ਦਰਸ਼ਨ ਕਰ ਕੇ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਨਮਨ ਕੀਤਾ ਗਿਆ¢ ਇਸ ਉਪਰੰਤ ਦੀਪ ਜਗਾ ਕੇ ਸ਼ੁਰੂਆਤ ਕੀਤੀ ਅਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਸਾਹਿਤਕ ਆਯੋਜਨ ਨੂੰ ਮੰਗਲਮਈ ਰੂਪ ਪ੍ਰਦਾਨ ਕੀਤਾ ਗਿਆ¢ ਆਪਣੇ ਸੰਬੋਧਨ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤਕ ਆਯੋਜਨ ਵਿਦਿਆਰਥੀਆਂ ਵਿਚ ਗਿਆਨ, ਸੰਸਕਾਰ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਡੂੰਘੀ ਸਮਝ ਵਿਕਸਿਤ ਕਰਦੇ ਹਨ¢ ਇਸ ਮੌਕੇ ਸਮਾਗਮ ਦੇ ਮੁੱਖ ਸੰਯੋਜਕ ਨਰੇਂਦਰ ਕੁਮਾਰ ਨੇ ਪੁਸਤਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਗਿਆਨਵਰਧਕ ਪੁਸਤਕਾਂ ਦੀ ਆਕਰਸ਼ਕ ਸ਼੍ਰੇਣੀ ਵਿਦਿਆਰਥੀਆਂ, ਅਭਿਭਾਵਕਾਂ ਅਤੇ ਆਮ ਜਨਤਾ ਲਈ ਉਪਲਬਧ ਕਰਵਾਈ ਗਈ ਹੈ¢