ਬਠਿੰਡਾ, 20 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ, ਬਠਿੰਡਾ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਦਾ ਲੋਹਾ ਮਨਵਾਉਂਦਿਆਂ ਆਈਆਈਟੀ ਦਿੱਲੀ 'ਚ ਹੋਏ 'ਮੈਕਮਿਲਨ ਬਡਿੰਗ ਸਾਇੰਟਿਸਟ' ਮੁਕਾਬਲੇ 'ਚ ਪਹਿਲਾ ਇਨਾਮ ਜਿੱਤ ਕੇ ਨਾਰਥ ਜ਼ੋਨ ਵਿਚੋਂ ਬਾਜ਼ੀ ਮਾਰੀ ਹੈ¢ ਉਨ੍ਹਾਂ ਨੇ ਆਪਣੀ ਨਵੀਂ ਸੋਚ ਅਤੇ ਰਚਨਾਤਮਕਤਾ ਨਾਲ 400 ਸਕੂਲਾਂ (ਨਾਰਥ ਜੋਨ) ਅਤੇ 180 ਸਕੂਲਾਂ (ਪੰਜਾਬ) ਵਿਚੋਂ ਚੁਣੇ ਗਏ 8 ਫਾਈਨਲਿਸਟਾਂ ਵਿਚ ਆਪਣੀ ਖਾਸ ਪਹਿਚਾਣ ਬਣਾਈ ਹੈ ਅਤੇ ਪਹਿਲਾ ਸਥਾਨ ਹਾਸਲ ਕੀਤਾ¢ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪਿ੍ੰਸੀਪਲ ਰਵਿੰਦਰ ਸਰਾਂ ਨੇ ਮੁਕਾਬਲੇ ਦੇ ਜੇਤੂਆਂ ਸਰਗੁਣ ਜੌੜਾ, ਭਾਵਿਕਾ ਸਿੰਗਲਾ ਅਤੇ ਮਾਸਟਰ ਹਰਸ਼ਿਲ ਕੁਮਾਰ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਉਨ੍ਹਾਂ ਦਾ ਮਾਰਗਦਰਸ਼ਕ ਕਰਨ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਨ੍ਹਾਂ ਦੀ ਅਗਵਾਈ ਕੀਤੀ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਰਵਰੀ ਵਿਚ ਹੋਣ ਵਾਲੇ ਨੈਸ਼ਨਲ ਮੁਕਾਬਲੇ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ¢ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਨੇ ਕਿਹਾ ਕਿ ਸਿਲਵਰ ਓਕਸ ਸਕੂਲ ਹਮੇਸ਼ਾ ਨਵੇਂ ਵਿਚਾਰਾਂ, ਰਚਨਾਤਮਕਤਾ ਅਤੇ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਦਾ ਰਹੇਗਾ¢