12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਆੜ੍ਹਤੀਏ ਤੋਂ ਪ੍ਰਤੀ ਗੱਟਾ ਕਮਿਸ਼ਨ ਲੈਣ ਦੇ ਮਾਮਲੇ 'ਚ ਪਨਗ੍ਰੇਨ ਦੇ ਇੰਸਪੈਕਟਰ ਤੇ ਦਲਾਲ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-12-2025
ਬਠਿੰਡਾ, 20 ਦਸੰਬਰ (ਪੱਤਰ ਪ੍ਰੇਰਕ)-ਸਾਲ 2025 'ਚ ਕਣਕ ਦੀ ਖ਼ਰੀਦ ਸਮੇਂ ਕੁਝ ਅਧਿਕਾਰੀਆਂ ਦੁਆਰਾ ਇਕ ਰੁਪਏ ਪ੍ਰਤੀ ਕਮਿਸ਼ਨ ਆੜ੍ਹਤੀਆਂ ਕੋਲੋਂ ਲਏ ਜਾਣ ਦੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ | ਵਿਜੀਲੈਂਸ ਬਿਊਰੋ ਵਲੋਂ ਪਨਗ੍ਰੇਨ ਦੇ ਇਕ ਇੰਸਪੈਕਟਰ ਅਤੇ ਆੜ੍ਹਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ | ਪਰ ਇਸ ਮਾਮਲੇ 'ਚ ਇੰਸਪੈਕਟਰ ਅਤੇ ਦਲਾਲ ਆੜ੍ਹਤੀਆ ਅਜੇ ਫ਼ਰਾਰ ਦੱਸੇ ਜਾ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਆੜ੍ਹਤੀਏ ਰਾਧੇ ਸ਼ਾਮ ਵਾਸੀ ਕੋਟਫੱਤਾ ਜ਼ਿਲ੍ਹਾ ਬਠਿੰਡਾ ਨੇ ਪੰਜਾਬ ਸਰਕਾਰ ਦੀ ਐਂਟੀ ਕੁਰੱਪਸ਼ਨ ਹੈਲਪ ਲਾਈਨ 'ਤੇ 25 ਨਵੰਬਰ 2025 ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਦੁਰਗਾ ਟਰੇਡਿੰਗ ਅਤੇ ਮੰਨੂ ਟਰੇਡਿੰਗ ਨਾਮ 'ਤੇ ਆੜ੍ਹਤ ਦੀ ਦੁਕਾਨ ਕਰਦਾ ਹੈ | ਉਸ ਨੇ ਦੱਸਿਆ ਸੀ ਕਿ ਸਾਲ 2025 ਦੀ ਕਣਕ ਦੀ ਖ਼ਰੀਦ ਦੌਰਾਨ ਉਸ ਦੀ ਆੜ੍ਹਤ ਰਾਹੀਂ ਪਨਗ੍ਰੇਨ ਵਲੋਂ 22,201 ਗੱਟਾ ਕਣਕ ਦਾ ਖ਼ਰੀਦ ਕੀਤਾ ਗਿਆ ਸੀ | ਇਸ ਖ਼ਰੀਦ ਦੌਰਾਨ ਪਨਗ੍ਰੇਨ ਮੌੜ ਮੰਡੀ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿ੍ਸ਼ਨ ਕੁਮਾਰ ਆੜ੍ਹਤੀ ਰਾਹੀਂ ਉਸ ਕੋਲੋਂ ਇਕ ਰੁਪਏ ਪ੍ਰਤੀ ਗੱਟਾ ਕਮਿਸ਼ਨ ਦੀ ਮੰਗ ਕੀਤੀ | ਪੀੜਤ ਆੜ੍ਹਤੀ ਨੇ ਦੱਸਿਆ ਸੀ ਕਿ ਜਦੋਂ ਉਸ ਨੇ ਕੁਝ ਸਮਾਂ ਪੈਸੇ ਨਾ ਦਿੱਤੇ ਤਾਂ ਇੰਸਪੈਕਟਰ ਭੁਪਿੰਦਰ ਸਿੰਘ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ 22,201 ਕਣਕ ਦੇ ਗੱਟਿਆਂ ਦਾ ਇੰਸਪੈਕਟਰ ਵਲੋਂ ਕਿ੍ਸ਼ਨ ਕਮਿਸ਼ਨ ਏਜੰਟ ਰਾਹੀਂ 22000 ਰੁਪਏ ਰਿਸ਼ਵਤ ਲਈ ਗਈ | ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੀ ਪੜਤਾਲ ਦੌਰਾਨ ਦਰਜ ਕੀਤੇ ਬਿਆਨਾਂ, ਪੇਸ਼ ਹੋਏ ਰਿਕਾਰਡ ਅਤੇ ਫਾਈਲ ਨਾਲ ਲੱਗੀਆਂ ਪੈਨ ਡਰਾਈਵ ਦੀ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਰਾਧੇ ਸ਼ਾਮ ਆੜ੍ਹਤੀਏ ਕੋਲੋਂ ਇੰਸਪੈਕਟਰ ਨੇ 22000 ਦੀ ਰਿਸ਼ਵਤ ਹਾਸਲ ਕੀਤੀ ਸੀ | ਮਾਮਲਾ ਦਰਜ ਕਰਨ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਉਪ ਜ਼ਿਲ੍ਹਾ ਅਟਾਰਨੀ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੀ ਲੀਗਲ ਰਾਇ ਲਈ, ਜਿਨ੍ਹਾਂ ਨੇ ਭੁਪਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ ਮੌੜ ਮੰਡੀ ਅਤੇ ਉਸ ਦੇ ਦਲਾਲ ਕਿ੍ਸ਼ਨ ਕੁਮਾਰ ਆੜ੍ਹਤੀਏ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਫਿਲਹਾਲ ਇੰਸਪੈਕਟਰ ਤੇ ਦਲਾਲ ਆੜ੍ਹਤੀਆ ਫ਼ਰਾਰ ਦੱਸੇ ਜਾ ਰਹੇ ਹਨ |


Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਸੁਖਜੀਵਨ ਸਿੰਘ ਬਬਲੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਰੂਪ ਸਿੰਘ ਸਿੱਧੂ ਕੋਠੇ ਗਾਮੇ ਕੇ ਬਠਿੰਡਾ ਸਵਰਗਵਾਸ ਹੋਣ ਨਾਲ ਸਿੱਧੂ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ <br/>
Ad Position 24