ਕੋਟਫੱਤਾ, 20 ਦਸੰਬਰ (ਰਣਜੀਤ ਸਿੰਘ ਬੁੱਟਰ)-ਪਾਵਰਕਾਮ ਸਬ-ਡਵੀਜ਼ਨ ਕੋਟਸ਼ਮੀਰ ਤੋਂ ਚੱਲਣ ਵਾਲੀ ਬਿਜਲੀ ਹਰ ਦੂਜੇ ਤੀਜੇ ਦਿਨ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਬੰਦ ਰਹਿੰਦੀ ਹੈ, ਜਿਸ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ ਰਹਿੰਦੇ ਹਨ¢ ਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਦਾ ਕਹਿਣਾ ਸੀ ਕਿ 19 ਦਸੰਬਰ ਨੂੰ ਬਿਜਲੀ ਸਵੇਰ ਤੋਂ ਲੈ ਕੇ ਰਾਤ 7:30 ਵਜੇ ਤੱਕ ਬੰਦ ਰਹੀ¢ ਸਰਦੀ ਹੋਣ ਕਰਕੇ ਦਿਨ ਵੇਲੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੀ ਕੋਈ ਲੋੜ ਨਾਂ ਹੋਣ ਕਾਰਨ ਉਨਾਂ ਨੂੰ ਪਤਾ ਨਹੀਂ ਚਲਦਾ ਪਰ ਹਨੇਰਾ ਹੰੁਦਿਆਂ ਹੀ ਬਿਜਲੀ ਨਾਂ ਹੋਣ ਕਾਰਨ ਖਪਤਕਾਰਾਂ ਲਈ ਵੱਡੀ ਮੁਸ਼ਕਿਲ ਖੜੀ ਹੋ ਜਾਂਦੀ ਹੈ¢ ਬਿਜਲੀ ਗਰਿੱਡ ਦਾ ਨੰਬਰ ਡਿਊਟੀ ਕਰਮਚਾਰੀ ਨਹੀਂ ਉਠਾਉਂਦੇ¢ ਜਦੋਂ 19 ਸਤੰਬਰ ਨੂੰ ਰਾਤ 7.15 ਵਜੇ ਐੱਸ ਡੀ ਓ ਕੋਟਸ਼ਮੀਰ ਨੂੰ ਫੋਨ ਕੀਤਾ ਤਾਂ ਸਰਕਾਰੀ ਨੰਬਰ ਬੰਦ ਸੀ¢ ਐਕਸੀਅਨ ਨੂੰ 96461 14515 ਤੇ ਕਾਲ ਕੀਤੀ ਤਾਂ ਉਨਾਂ ਦਾ ਫੋਨ ਵੀ ਬੰਦ ਆਇਆ ਫਿਰ ਬਿਜਲੀ ਬੋਰਡ ਦੇ ਐੱਸ ਹ ਨਾਲ 96461 14504 ਮੋਬਾਇਲ ਨੰਬਰ ਤੇ ਸੰਪਰਕ ਕੀਤਾ ਤਾਂ ਉਨਾਂ ਦਾ ਕਹਿਣਾ ਸੀ ਕਿ ਸ਼ਾਮ 5 ਵਜੇ ਤੋਂ ਬਾਅਦ ਬਿਜਲੀ ਬੰਦ ਨਹੀਂ ਰੱਖ ਸਕਦੇ ਮੈਂ ਹੁਣੇ ਹੀ ਪਤਾ ਕਰਦਾ ਹਾਂ ਜਿਨਾਂ ਬਾਅਦ 'ਚ ਦੱਸਿਆ ਕਿ ਕੋਈ ਟਰੱਕ ਵੱਜਿਆ ਖੰਭੇ ਵਿੱਚ 10-15 ਮਿੰਟ ਤੱਕ ਬਿਜਲੀ ਚੱਲ ਪਵੇਗੀ ਪਰ ਐੱਸ.ਸੀ. ਬਿਜਲੀ ਬੋਰਡ ਦੇ ਫੋਨ ਤੋਂ ਪੰਜ ਮਿੰਟ ਬਾਅਦ ਬਿਜਲੀ ਚੱਲ ਪਈ ਲੋਕਾਂ ਦਾ ਕਹਿਣਾ ਸੀ ਕਿ ਐੱਸਡੀਓ ਬਿਜਲੀ ਬੋਰਡ ਜਾਣ-ਬੁੱਝ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਤਾਂ ਜੋ ਉਸ ਦੀ ਬਦਲੀ ਘਰ ਦੇ (ਗਿੱਦੜਬਾਹਾ) ਨੇੜੇ ਦੀ ਹੋ ਸਕੇ¢ ਐੱਸ.ਡੀ.ਓ. ਕੋਟਸ਼ਮੀਰ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ¢