ਬਠਿੰਡਾ, 20 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਹਿੰਦੂ ਘੱਟ ਗਿਣਤੀਆਂ 'ਤੇ ਹੋਏ ਬੇਰਹਿਮ ਹਮਲਿਆਂ ਅਤੇ ਕੱਟੜਪੰਥੀ ਅੱਤਵਾਦ ਵਿਰੁੱਧ ਬਠਿੰਡਾ 'ਚ ਵਿਆਪਕ ਗੁੱਸਾ ਦੇਖਣ ਨੂੰ ਮਿਲਿਆ¢ ਹਿੰਦੂ ਮਹਾਂਗਠਬੰਧਨ ਦੀ ਅਗਵਾਈ ਹੇਠ ਵੱਖ-ਵੱਖ ਵਪਾਰਕ ਅਤੇ ਸਮਾਜਿਕ ਸੰਗਠਨਾਂ ਨੇ ਸ਼ਹਿਰ ਦੇ ਫਾਇਰ ਬਿ੍ਗੇਡ ਚੌਕ 'ਤੇ ਇਕੱਠੇ ਹੋ ਕੇ ਬੰਗਲਾਦੇਸ਼ ਦੇ ਕੱਟੜਪੰਥੀ ਅੱਤਵਾਦ ਦਾ ਪੁਤਲਾ ਸਾੜਦੇ ਹੋਏ ਨਾਅਰੇਬਾਜ਼ੀ ਕੀਤੀ¢ਇਸ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਦੂ ਮਹਾਂਗਠਬੰਧਨ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ ਅਤੇ ਸੰਦੀਪ ਅਗਰਵਾਲ ਨੇ ਦੱਸਿਆ ਕਿ ਬੰਗਲਾਦੇਸ਼ ਵਿਚ ਮੌਜੂਦਾ ਸਥਿਤੀ ਬਹੁਤ ਚਿੰਤਾਜਨਕ ਹੋ ਚੁੱਕੀ ਹੈ¢ ਬੰਗਲਾਦੇਸ਼ ਵਿਚ ਸਿਰਫ਼ ਇਕ ਹਿੰਦੂ ਦਾ ਕਤਲ ਨਹੀਂ ਕੀਤਾ ਗਿਆ, ਸਗੋਂ ਉੱਥੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਕੰਮ ਕੀਤਾ ਗਿਆ ਹੈ¢ਜਿਸ ਬੇਰਹਿਮੀ ਨਾਲ ਹਿੰਦੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਸਾਰੀ ਮਨੁੱਖਤਾ ਲਈ ਇਕ ਕਾਲਾ ਅਧਿਆਇ ਹੈ¢ ਸੰਦੀਪ ਪਾਠਕ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਬੰਗਲਾਦੇਸ਼ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰੇ¢ ਉਨ੍ਹਾਂ ਪੰਜਾਬ ਪ੍ਰਸ਼ਾਸਨ ਨੂੰ ਵੀ ਸੂਬੇ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸ਼ੱਕੀ ਲੋਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਵਿਰੋਧ ਪ੍ਰਦਰਸ਼ਨ 'ਚ ਪੰਜਾਬ ਵਪਾਰ ਮੰਡਲ ਪ੍ਰਧਾਨ ਅਮਿਤ ਕਪੂਰ, ਜੀਵਨ ਗੋਇਲ ਅਤੇ ਹਿੰਦੂ ਮਹਾਂਗਠਬੰਧਨ ਮਹਿਲਾ ਵਿੰਗ ਦੀ ਪ੍ਰਧਾਨ ਰਿਤੂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਸ਼ਾਮਲ ਹੋਏ¢ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਨਾਂ ਵਲੋਂ ਵਿਰੋਧ ਪ੍ਰਦਰਸ਼ਨ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਅੱਤਿਆਚਾਰ ਬੰਦ ਨਹੀਂ ਹੋ ਜਾਂਦੇ¢ਇਸ ਵਿਰੋਧ ਪ੍ਰਦਰਸ਼ਨ 'ਚ ਸ਼ਾਮ ਅਗਰਵਾਲ, ਦੀਪਾਂਸ਼ ਮਿੱਤਲ, ਅਮਿਤ ਗੋਇਲ, ਰਜਨੀਸ਼ ਗੋਇਲ, ਕਰਨ, ਵਿਕਾਸ, ਆਸ਼ੂਤੋਸ਼ ਤਿਵਾੜੀ, ਸੰਦੀਪ ਅਗਰਵਾਲ, ਰਾਜੇਸ਼ ਗਰਗ, ਲੋਕੇਸ਼ ਸਿੰਗਲਾ, ਨੰਦ ਲਾਲ, ਰਵਿੰਦਰ ਗੋਇਲ, ਮੋਹਨ ਗਾਂਧੀ, ਭਾਵਿਨ ਗੋਇਲ, ਜਸਪ੍ਰੀਤ ਫ਼ੌਜੀ, ਸੰਦੀਪ ਬੌਬੀ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਸ਼ਾਮਿਲ ਸਨ¢