12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮੂੰਗਫਲੀ ਵਗ਼ੈਰਾ ਖ਼ਰੀਦਣ ਦੇ ਬਹਾਨੇ ਦੁਕਾਨਦਾਰ ਨੂੰ ਕੁੱਟਣ ਤੇ ਲੁੱਟਣ ਵਾਲੇ ਪੰਜ ਜਣੇ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 21-12-2025
ਬਠਿੰਡਾ, 20 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸੜਕ ਕਿਨਾਰੇ ਮੂੰਗਫਲੀ ਵਗ਼ੈਰਾ ਦੀ ਦੁਕਾਨ ਚਲਾਉਂਦੇ ਇਕ ਦੁਕਾਨਦਾਰ ਨੂੰ ਮੂੰਗਫਲੀ ਵਗ਼ੈਰਾ ਖ਼ਰੀਦਣ ਦੇ ਬਹਾਨੇ ਰਾਤ ਨੂੰ ਕੁੱਟਣ ਅਤੇ ਲੁੱਟਣ ਵਾਲੇ ਪੰਜ ਜਣਿਆਂ ਨੂੰ ਥਾਣਾ ਥਰਮਲ ਦੀ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਬਠਿੰਡਾ ਨੇ ਸਾਂਝੇ ਅਪ੍ਰੇਸ਼ਨ ਤਹਿਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਥਾਣਾ ਥਰਮਲ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਡੀ.ਐੱਸ.ਪੀ. ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਥਾਨਕ ਮਲੋਟ ਰੋਡ ਉਪਰ ਸੜਕ ਦੇ ਕਿਨਾਰੇ ਇਕ ਝੌਂਪੜੀਨੁਮਾ ਦੁਕਾਨ ਵਿਚ ਮੰੂਗਫਲੀ, ਰਿਊੜੀ, ਗੱਚਕ ਵਗ਼ੈਰਾ ਵੇਚਣ ਵਾਲੇ ਦੁਕਾਨਦਾਰ ਮੰਗਲ ਸੈਨ ਨੂੰ ਬੀਤੇ ਕੁਝ ਦਿਨ ਪਹਿਲਾਂ ਰਾਤ ਸਮੇਂ ਕੁਝ ਕਾਰ ਸਵਾਰਾਂ ਨੇ ਮੂੰਗਫਲੀ ਵਗ਼ੈਰਾ ਖ਼ਰੀਦਣ ਦੇ ਬਹਾਨੇ ਉਠਾ ਕੇ ਉਸ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਫੇਰ ਉਸ ਤੋਂ ਪੈਸਾ ਵਗ਼ੈਰਾ ਲੁੱਟ ਕੇ ਫ਼ਰਾਰ ਹੋ ਗਏ ਸਨ, ਜਿੰਨਾਂ ਦੀ ਭਾਲ ਲਈ ਥਾਣਾ ਥਰਮਲ ਦੇ ਮੁੱਖ ਅਧਿਕਾਰੀ ਗੁਰਦਰਸ਼ਨ ਸਿੰਘ ਅਤੇ ਸੀ.ਆਈ.ਏ. ਸਟਾਫ਼ ਬਠਿੰਡਾ ਦੇ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ 'ਚ ਬਣਾਈਆਂ ਟੀਮਾਂ ਨੇ ਆਪਣੀ ਮੁਸਤੈਦੀ ਨਾਲ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਸੁਖਦੀਪ ਉਰਫ਼ ਸੰਦੀਪ, ਲਖਵਿੰਦਰ ਲੱਕੀ, ਸੁਖਮੰਦਰ ਸਿੰਘ, ਅਜੈ ਕੁਮਾਰ ਅਤੇ ਲਵਦੀਪ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਦਰਜ ਮੁਕੱਦਮੇ 'ਚ ਨਾਮਜ਼ਦ ਕਰ ਦਿੱਤਾ ਹੈ ਤੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ | ਡੀ.ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਰਾਤ ਜਾਂ ਸਵੇਰੇ ਦਿਨ ਚੜ੍ਹਦੇ ਹੀ ਸਬਜ਼ੀ ਮੰਡੀ ਵਗ਼ੈਰਾ ਜਾਂ ਹੋਰ ਕੰਮ ਧੰਦੇ ਜਾਣ ਵਾਲੇ ਲੋਕਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਹੁਣ ਤੱਕ ਗੋਨਿਆਣਾ ਮੰਡੀ, ਬਠਿੰਡਾ ਤੇ ਰਾਮਪੁਰਾ 'ਚ ਅਜਿਹੀਆਂ ਕਾਰਵਾਈਆਂ ਕਰ ਚੁੱਕੇ ਹਨ, ਜਿਸ ਸਬੰਧੀ ਸਬੰਧਿਤ ਪੁਲਿਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ | ਥਾਣਾ ਥਰਮਲ ਦੇ ਮੁੱਖ ਅਧਿਕਾਰੀ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਤਾਜ਼ਾ ਨਤੀਜੇ ਗਵਾਹ ਕਿ ਲੋਕ ਅਕਾਲੀ ਦਲ ਨਾਲ ਤੇ 2027 'ਚ ਬਣੇਗੀ ਅਕਾਲੀ ਸਰਕਾਰ-ਰਵੀਪ੍ਰੀਤ ਸਿੰਘ ਸਿੱਧੂ <br/> ਅਗਲੀ ਖ਼ਬਰ ਮਾਮਲਾ ਬੰਗਲਾਦੇਸ਼ੀ ਹਿੰਦੂਆਂ ਦੇ ਕਤਲੇਆਮ ਦਾ ਹਿੰਦੂ ਮਹਾਂਗਠਬੰਧਨ ਵਲੋਂ ਬੰਗਲਾਦੇਸ਼ ਕੱਟੜਪੰਥੀਆਂ ਦਾ ਪੁਤਲਾ ਸਾੜਿਆ <...
Ad Position 24