ਰਾਮਪੁਰਾ ਫੂਲ, 20 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਮੈਕਸ ਹੈਲਥ ਕੇਅਰ ਬਠਿੰਡਾ ਵਲੋਂ ਪਿਛਲੇ ਫਤਿਹ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਰਾਮਪੁਰਾ ਫੂਲ ਵਿੱਚ ਸੰਸਥਾ ਦੇ ਕÏਮੀ ਸੇਵਾ ਯੋਜਨਾ ਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾ ਵਿਦਿਆਰਥਣਾਂ ਲਈ ਇੱਕ ਵਿਸਥਾਰਪੂਰਬਕ ਸਿਹਤ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ¢ ਇਸ ਸੈਸ਼ਨ ਦੀ ਅਗਵਾਈ ਡਾ. ਸਨੇਹਾ ਸ਼ਰਮਾ,ਕਨਸਲਟੈਂਟ ਗਾਇਨਕੋਲੋਜਿਸਟ, ਮੈਕਸ ਹੈਲਥ ਕੇਅਰ ਬਠਿੰਡਾ ਵੱਲੋਂ ਕੀਤੀ ਗਈ¢ਸੈਸ਼ਨ ਦÏਰਾਨ ਡਾ.ਸਨੇਹਾ ਸ਼ਰਮਾ ਨੇ ਨÏਜਵਾਨ ਵਿਦਿਆਰਥਣਾਂ ਵਿੱਚ ਆਮ ਤÏਰ 'ਤੇ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਉਨ੍ਹਾਂ ਨੇ ਮਾਸਿਕ ਧਰਮ ਦÏਰਾਨ ਸਿਹਤ ਅਤੇ ਸਫ਼ਾਈ, ਹਾਰਮੋਨਲ ਅਸੰਤੁਲਨ, ਪੀ.ਸੀ.ਓ.ਐਸ./ਪੀ.ਸੀ.ਓ.ਡੀ., ਪੋਸ਼ਣ ਦੀ ਘਾਟ, ਗਲਤ ਜੀਵਨ ਸ਼ੈਲੀ, ਮਾਨਸਿਕ ਤਣਾਅ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਮਹੱਤਤਾ ਵਰਗੇ ਵਿਸ਼ਿਆਂ 'ਤੇ ਰÏਸ਼ਨੀ ਪਾਈ¢ ਡਾ.ਸ਼ਰਮਾ ਨੇ ਮਹਿਲਾ ਸਿਹਤ ਨਾਲ ਸੰਬੰਧਿਤ ਫੈਲੀਆਂ ਹੋਈਆਂ ਭਰਮਾਤਮਕ ਧਾਰਣਾਵਾਂ ਨੂੰ ਦੂਰ ਕਰਦਿਆਂ ਵਿਦਿਆਰਥਣਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ¢ ਉਨ੍ਹਾਂ ਨੇ ਕਿਹਾ ਕਿ ਸੰਤੁਲਿਤ ਆਹਾਰ, ਨਿਯਮਿਤ ਵਰਜ਼ਿਸ਼ ਅਤੇ ਸਮੇਂ-ਸਿਰ ਸਿਹਤ ਜਾਂਚ ਰਾਹੀਂ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ¢ ਸੈਸ਼ਨ ਦÏਰਾਨ ਸਵਾਲ-ਜਵਾਬ ਦਾ ਵਿਸ਼ੇਸ਼ ਪ੍ਰੋਗਰਾਮ ਵੀ ਰੱਖਿਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਖੁੱਲ੍ਹ ਕੇ ਆਪਣੇ ਸਵਾਲ ਪੁੱਛੇ | ਇਸ ਮੌਕੇ ਸੋਸ਼ਲ-ਸਾਇੰਸ ਵਿਭਾਗ ਮੁਖੀ ਪ੍ਰੋ. ਕੁਮਾਰੀ ਸ਼ੈਲਜਾ, ਐਜੂਕੇਸ਼ਨ ਵਿਭਾਗ ਮੁਖੁ ਪ੍ਰੋ. ਸੰਦੀਪ ਕÏਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਮੁਕੇਸ਼ ਗਰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ ਜਿਨ੍ਹਾਂ ਨੇ ਮੁੱਖ ਮਹਿਮਾਨ ਡਾ. ਸ਼ਰਮਾ ਨੂੰ ਸੰਸਥਾ ਵਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ¢