ਭਗਤਾ ਭਾਈਕਾ, 20 ਦਸੰਬਰ ((ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਇਕ ਰੋਜ਼ਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਦੀ ਸਰੀਰਕ ਸਿਹਤ ਦੀ ਸਮੇਂ-ਸਮੇਂ 'ਤੇ ਜਾਂਚ ਕਰਨਾ, ਬਿਮਾਰੀਆਂ ਤੋਂ ਬਚਾਵ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸੀ | ਕੈਂਪ ਜਾਂਚ ਡਾ: ਸੁਮਿਤ ਮਿੱਤਲ (ਏ.ਐਮ.ਓ.) ਸਰਕਾਰੀ ਹਸਪਤਾਲ ਭਗਤਾ ਭਾਈਕਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ | ਇਹ ਮੈਡੀਕਲ ਜਾਂਚ ਜਮਾਤ ਪਹਿਲੀ, ਦੂਸਰੀ ਅਤੇ ਗਿਆਰਵੀਂ ਜਮਾਤ ਦੇ ਵਿਦਿਅਰਥੀਆਂ ਦਾ ਕੱਦ, ਵਜ਼ਨ, ਰਕਤਚਾਪ, ਅੱਖਾਂ ਦੀ ਨਜ਼ਰ, ਦੰਦਾਂ ਦੀ ਸਥਿਤੀ, ਚਮੜੀ ਅਤੇ ਸਧਾਰਣ ਸਰੀਰਕ ਜਾਂਚ ਕੀਤੀ ਗਈ | ਡਾਕਟਰਾਂ ਵਲੋਂ ਬੱਚਿਆਂ ਨੂੰ ਨਿੱਜੀ ਸਫ਼ਾਈ, ਰੋਜ਼ਾਨਾ ਕਸਰਤ, ਸਹੀ ਖੁਰਾਕਅਤੇ ਸਾਫ਼ ਪਾਣੀ ਪੀਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ | ਇਸ ਦੇ ਨਾਲ ਹੀ ਮੋਬਾਈਲ ਦੀ ਅਤਿ ਵਰਤੋਂ ਤੋਂ ਬਚਣ, ਪੂਰੀ ਨੀਂਦ ਲੈਣ ਅਤੇ ਤਣਾਅ ਤੋਂ ਦੂਰ ਰਹਿਣ ਬਾਰੇ ਵੀ ਉਪਯੋਗੀ ਸੁਝਾਅ ਦਿੱਤੇ ਗਏ | ਜਿਨ੍ਹਾਂ ਵਿਦਿਆਰਥੀਆਂ ਵਿਚ ਖੂਨ ਦੀ ਕਮੀ, ਨਜ਼ਰ ਦੀ ਕਮਜ਼ੋਰੀ ਜਾਂ ਹੋਰ ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਪਾਈ ਗਈ, ਉਨ੍ਹਾਂ ਲਈ ਡਾਕਟਰਾਂ ਵਲੋਂ ਖਾਸ ਸਲਾਹ ਦਿੱਤੀ ਗਈ ਅਤੇ ਮਾਪਿਆਂ ਨੂੰ ਅੱਗੇ ਦੇ ਇਲਾਜ ਲਈ ਜਾਣਕਾਰੀ ਭੇਜੀ ਗਈ | ਸਕੂਲ ਪਿ੍ੰਸੀਪਲ ਗੁਰਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਦੀ ਚੰਗੀ ਸਿਹਤ ਹੀ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖ ਦੀ ਨੀਂਹ ਹੁੰਦੀ ਹੈ | ਇਸ ਤਰ੍ਹਾਂ ਦੇ ਸਿਹਤ ਜਾਂਚ ਕੈਂਪ ਨਿਯਮਿਤ ਤੌਰ 'ਤੇ ਲਗਾਏ ਜਾਣਗੇ | ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਇਸ ਸਿਹਤ ਜਾਂਚ ਕੈਂਪ ਦੀ ਖੂਬ ਸਰਾਹਨਾ ਕੀਤੀ ਗਈ | ਪਿ੍ੰਸੀਪਲ ਗੁਰਿੰਦਰ ਕੌਰ ਨੇ ਡਾਕਟਰੀ ਟੀਮ ਦਾ ਧੰਨਵਾਦ ਕੀਤਾ | ਇਹ ਕੈਂਪ ਬੱਚਿਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ ਅਤੇ ਸਿਹਤਮੰਦ