ਸੀਂਗੋ ਮੰਡੀ, 20 ਦਸੰਬਰ (ਲਖਵਿੰਦਰ ਸ਼ਰਮਾ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ: ਮੱਘਰ ਸਿੰਘ ਕੌਰੇਆਣਾ ਅਤੇ ਜ਼ਿਲ੍ਹਾ ਚੇਅਰਮੈਨ ਡਾ: ਰਾਜਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਬਲਾਕ ਤਲਵੰਡੀ ਸਾਬੋ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਸਮੁੱਚੀ ਟੀਮ 21 ਦਸੰਬਰ ਨੂੰ ਕੋਟਕਪੂਰਾ ਸ਼ਹਿਰ ਦੇ ਫ਼ਰੀਦਕੋਟ ਚੌਂਕ ਵਿਖੇ ਐਮ.ਪੀ.ਏ.ਪੀ.ਏ ਵਲੋਂ ਆਪਣੀਆਂ ਮੰਨੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੱਢੀ ਜਾਣ ਵਾਲੀ ਰੋਸ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨਗੇ ਤੇ ਬੱਸਾਂ ਭਰਕੇ ਰੈਲੀ ਵਿਚ ਸ਼ਾਮਲ ਹੋਣਗੇ | ਉਨ੍ਹਾਂ ਦੱਸਿਆ ਕਿ ਉਹ ਸਥਾਨਕ ਕਸਬੇ ਤੋਂ 9 ਵਜੇ ਰਵਾਨਗੀ ਕਰਨਗੇ ਸਾਰੇ ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਸਾਥੀ ਦੇਰ ਨਾਲ ਨਾ ਪਹੁੰਚੇ ਤਾਂ ਜੋ ਹਲਕਾ ਤਲਵੰਡੀ ਸਾਬੋ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਇਕੱਠ ਬਣਾ ਕੇ ਕੋਟਕਪੂਰਾ ਵੱਲ ਰਵਾਨਾ ਹੋ ਸਕੇ | ਇਸ ਮੌਕੇ ਡਾ: ਕੁਲਵੀਰ ਸਿੰਘ ਸਰਾਂ, ਜਗਸੀਰ ਸਿੰਘ ਮੌੜ, ਲੱਖਾ ਜੱਜਲ ਮਨੀ ਗਿਆਨਾ, ਲੱਖਾ ਜੱਜਲ, ਡਾ: ਜਸਵੀਰ ਤਰਖਾਣ ਵਾਲਾ, ਡਾ: ਪਰਚਾਵਾ ਨੱਤ, ਡਾ: ਅਰਜਨ ਸਿੰਘ ਬੰਗੀ, ਡਾ: ਜਗਦੀਪ ਸਿੰਘ ਸੀਗੋ, ਡਾ: ਗੁਰਮੀਤ ਸਿੰਘ ਬਗੇਹਰ ਚੜਤ, ਡਾ: ਅਮਨਦੀਪ ਸ਼ਰਮਾ ਤਲਵੰਡੀ ਸਾਬੋ, ਡਾ: ਸੁਖਪ੍ਰੀਤ ਸਿੰਘ ਨਥੇਹਾ, ਡਾ: ਕੁਲਦੀਪ ਤਲਵੰਡੀ ਸਾਬੋ, ਡਾ: ਜਸਵੀਰ ਸਿੰਘ ਚੱਠੇਵਾਲਾ, ਜਸਵੀਰ ਤਰਖਾਣਵਾਲਾ, ਡਾ: ਗੁਰਸੇਵਕ ਲਹਿਰੀ ਸਮੇਤ