ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 6 'ਤੇ ਇਕ ਵਿਅਕਤੀ ਦੀ ਠੰਢ ਕਾਰਨ ਮੌਤ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਅਤੇ ਗੌਤਮ ਗੋਇਲ, ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 'ਤੇ ਪਹੁੰਚੇ | ਸਹਾਰਾ ਟੀਮ ਨੇ ਜੀ ਆਰ ਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਤਾਂ ਜੀ ਆਰ ਪੀ ਪੁਲਿਸ ਅਧਿਕਾਰੀ ਆਪਣੀ ਟੀਮ ਸਮੇਤ ਪਲੇਟਫਾਰਮ ਨੰਬਰ 6 'ਤੇ ਪਹੁੰਚੇ ਅਤੇ ਮਿ੍ਤਕ ਦੀ ਘਟਨਾ ਬਾਰੇ ਜਾਂਚ ਪੜ੍ਹਤਾਲ ਕੀਤੀ | ਮਿ੍ਤਕ ਦੀ ਉਮਰ ਲਗਭਗ 50 ਸਾਲ, ਜੋ ਪਲੇਟ ਫਾਰਮ ਦੇ ਇਕ ਕੋਨੇ ਵਿਚ ਪਿਆ ਸੀ | ਪੁਲਿਸ ਜਾਂਚ ਤੋਂ ਬਾਅਦ ਸਹਾਰਾ ਟੀਮ ਦੀ ਮੱਦਦ ਨਾਲ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ | ਸਹਾਰਾ ਮੈਂਬਰ ਸੰਦੀਪ ਗੋਇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿ੍ਤਕ ਬੇਸਹਾਰਾ ਸੀ, ਉਸ ਦੀ ਲਾਸ਼ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ | ਮਿ੍ਤਕ ਦੀ ਪਹਿਚਾਣ ਕਰਨ ਦੀ ਸਹਾਰਾ ਟੀਮ ਵਲੋਂ ਹਰਸੰਭਵ ਕੋਸ਼ਿਸ਼ ਕੀਤੀ ਜਾਵੇਗੀ |