04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅੱਠ ਸਾਲ ਪਹਿਲਾਂ ਦਰਜ ਹੋਏ ਇਰਾਦਾ ਕਤਲ ਮਾਮਲੇ 'ਚੋਂ ਤਿੰਨ ਬਰੀ <br/>

Ad Position 21
No active advertisement
ਅਜੀਤ ਡੈਸਕ 23-12-2025
ਬਠਿੰਡਾ, 22 ਦਸੰਬਰ (ਪੱਤਰ ਪ੍ਰੇਰਕ)-ਬਠਿੰਡਾ ਅਦਾਲਤ ਨੇ ਅੱਠ ਕੁ ਸਾਲ ਪਹਿਲਾਂ ਇਰਾਦਾ ਕਤਲ ਦੇ ਦਰਜ ਹੋਏ ਮਾਮਲੇ ਵਿਚੋਂ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਪਿਤਾ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਦੱਸਣਯੋਗ ਹੈ ਕਿ 10 ਅਕਤੂਬਰ 2017 ਨੂੰ ਬਲਜੀਤ ਕੁਮਾਰ ਅਤੇ ਉਸ ਦੇ ਵੱਡੇ ਭਰਾ ਅਮਰਜੀਤ ਕੁਮਾਰ ਵਾਸੀ ਰਾਏ ਕੇ ਖੁਰਦ ਉਪਰ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿਚ ਅਮਰਜੀਤ ਸਿੰਘ ਗੰਭੀਰ ਜਖ਼ਮੀ ਹੋ ਗਿਆ ਸੀ | ਪਿੱਛੋਂ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਬਲਜੀਤ ਸਿੰਘ ਦੇ ਬਿਆਨਾਂ ਉਪਰ ਪਲਵਿੰਦਰ ਪਾਲ ਤੇ ਜਸਵਿੰਦਰ ਪਾਲ ਉਰਫ਼ ਜੱਸੂ ਅਤੇ ਮਿੱਠਣ ਲਾਲ ਵਾਸੀ ਰਾਏਕੇ ਖੁਰਦ ਖਿਲਾਫ਼ ਧਾਰਾ 308, 325, 323, 34 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ | ਇਸ ਹਮਲੇ ਪਿੱਛੇ ਬਲਜੀਤ ਸਿੰਘ ਨੇ ਰੰਜ਼ਿਸ ਇਹ ਦੱਸੀ ਸੀ ਕਿ ਦੀਵਾਲੀ ਦਾ ਤਿਉਹਾਰ ਹੋਣ ਕਰਕੇ ਉਹ ਦੀਵਾਲੀ ਮਨਾ ਰਹੇ ਸੀ ਪਰ ਇਹ ਸਾਨੂੰ ਰੋਕਦੇ ਸਨ, ਜਿਨ੍ਹਾਂ ਨੇ ਤੈਸ਼ 'ਚ ਆ ਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਉਨ੍ਹਾਂ ਉਪਰ ਹਮਲਾ ਬੋਲਿਆ | ਇਸ ਸੰਬੰਧੀ ਕੇਸ ਬਠਿੰਡਾ ਅਦਾਲਤ 'ਚ ਚੱਲ ਰਿਹਾ ਸੀ | ਕਥਿਤ ਦੋਸ਼ੀ ਧਿਰ ਵਲੋਂ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਗੁਰਜੀਤ ਸਿੰਘ ਖਡਿਆਲ ਨੂੰ ਮੁਕੱਰਰ ਕੀਤਾ ਗਿਆ, ਜਿਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਐਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਧਾਰਾ 308 ਆਈ ਪੀ ਸੀ (ਇਰਾਦਾ ਕਤਲ) ਕੇਸ ਵਿਚੋਂ ਬਰੀ ਅਤੇ ਧਾਰਾ 325, 323,34 ਆਈ ਪੀ ਸੀ ਵਿਚੋਂ ਨੇਕ ਚਲਨੀ ਜ਼ਮਾਨਤ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ 1600 ਲੀਟਰ ਪੈਟਰੋਲ ਤੇ ਬਲੈਰੋ ਗੱਡੀ ਸਮੇਤ ਇੱਕ ਕਾਬੂ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬੱਲ੍ਹੋ ਨੇ ਕਰਵਾਇਆ ਸਾਲਾਨਾ ਸਮਾਗਮ <br/>
Ad Position 24