ਹਵਾਈ ਫ਼ਾਇਰ ਕਰਦਿਆਂ ਦੀ ਵਾਇਰਲ ਵੀਡੀਓ 'ਤੇ ਪਰਚਾ ਦਰਜ <br/>
ਅਜੀਤ ਡੈਸਕ
23-12-2025
ਕੋਟਫੱਤਾ, 22 ਦਸੰਬਰ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਗਹਿਰੀ ਭਾਗੀ ਵਿਖੇ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਜਿੱਤ ਦੀ ਖੁਸ਼ੀ ਵਿਚ ਇਕ ਵਿਅਕਤੀ ਵਲੋਂ ਫ਼ਾਇਰ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋਣ 'ਤੇ ਪਰਚਾ ਦਰਜ ਕੀਤਾ ਗਿਆ | ਪੁਲਿਸ ਨੂੰ ਮੁਖ਼ਬਰੀ ਮਿਲੀ ਕਿ ਬੀਤੇ ਦਿਨ ਗਹਿਰੀ ਭਾਗੀ ਦੇ ਵਸਨੀਕ ਮਨਜੀਤ ਸਿੰਘ ਜੀਤੂ ਨੇ ਆਪਣੀ 12 ਬੋਰ ਦੀ ਰਫ਼ਲ ਨਾਲ ਫ਼ਾਇਰ ਕੀਤੇ ਹਨ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਥਾਣਾ ਕੋਟਫੱਤਾ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਮਨਜੀਤ ਸਿੰਘ ਜੀਤੂ ਖਿਲਾਫ਼ ਧਾਰਾ 223 ਬੀ ਐਨ ਐਸ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰਕੇ ਹਵਾਲਾਤ ਵਿਚ ਬੰਦ ਕਰ ਦਿੱਤਾ |