ਸੀਂਗੋ ਮੰਡੀ, 23 ਦਸੰਬਰ (ਲੱਕਵਿੰਦਰ ਸ਼ਰਮਾ)- ਸਥਾਨਕ ਮਨਰੇਗਾ ਮਜ਼ਦੂਰਾਂ ਨੇ ਸਥਾਨਕ ਕਸਬੇ ਦੀ ਸੱਥ ਵਿਚ ਇਕੱਠੇ ਹੋਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਜਬਰ ਦਸਤ ਵਿਰੋਧ ਪ੍ਰਦਰਸ਼ਨ ਕੀਤਾ¢ ਇਸ ਸਮੇਂ ਪਿੰਡ ਦੀਆਂ ਨਰੇਗਾ ਮਜ਼ਦੂਰੀ ਵਾਲੀਆਂ ਬਜ਼ੁਰਗ ਬੀਬੀਆਂ ਨੇ ਮੋਦੀ ਸਰਕਾਰ ਦੇ ਵੈਣ ਦੀ ਪਾਏ ਅਤੇ ਪਿੱਟ-ਸਿਆਪਾ ਕੀਤਾ¢ ਨਰੇਗਾ ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਉਪਰ ਦੋਸ਼ ਲਗਾਏ ਕਿ ਕੇਂਦਰ ਦੀ ਮੋਦੀ ਸਰਕਾਰ ਨਰੇਗਾ ਐਕਟ 2005 ਨੂੰ ਭੰਗ ਕਰਨ ਦੇ ਇਰਾਦੇ ਨਾਲ ਕਾਨੂੰਨ ਨਾਲ ਛੇੜ ਛਾੜ ਕਰ ਰਹੀ ਹੈ ਅਤੇ ਇਸ ਸਕੀਮ ਨੂੰ ਚਲਾਉਣ ਦੀ ਅਪਣੀ ਜ਼ਿੰਮੇਵਾਰੀ ਤੋਂ ਫ਼ਾਰਗ ਹੋਕੇ ਇਸ ਕਾਨੂੰਨ ਨੂੰ ਪੂਰੀ ਤਰਾਂ ਸੂਬਾ ਸਰਕਾਰਾਂ ਉੱਪਰ ਮੜ੍ਹ ਰਹੀ ਹੈ ਜਿਸ ਕਾਰਨ ਮਨਰੇਗਾ ਸਕੀਮ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ¢ ਇਸ ਸਮੇਂ ਮਨਰੇਗਾ ਮਜ਼ਦੂਰ ਜਗਸੀਰ ਸਿੰਘ ਸੀਗੋ ਸਰਬਾ ਸਿੰਘ ਸੀਂਗੋ ਨੇ ਮਨਰੇਗਾ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਖਿਲਾਫ ਪਿੰਡ ਪਿੰਡ ਜਾ ਕੇ ਵਿਰੋਧ ਕਰਨ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਨਰੇਗਾ ਦੇ ਕੰਮ ਨੂੰ ਪਹਿਲਾਂ ਦੀ ਤਰ੍ਹਾਂ ਕੇਂਦਰ ਸਰਕਾਰ ਚਲਾਇਆ ਜਾਏ¢ ਇਸ ਸਮੇਂ ਜਿੱਥੇ ਵੱਡੀ ਗਿਣਤੀ ਨਰੇਗਾ ਮਜ਼ਦੂਰ ਬੀਬੀਆਂ ਹਾਜ਼ਰ ਸਨ | ਉਨ੍ਹਾਂ ਦੇ ਨਾਲ ਨਾਲ ਕੁਲਦੀਪ ਸਿੰਘ ਸੀਂਗੋ, ਸੁੱਖਾ ਸਿੰਘ, ਨਿੱਕਾ ਸਿੰਘ ਕੁਲਵੰਤ ਸਿੰਘ ਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਿੰਡ ਸੀਂਗੋ ਮੈਂਬਰ ਪੰਚਾਇਤ ਮੁਹਤਬਰ ਵਿਅਕਤੀ ਹਾਜ਼ਰ ਸਨ¢
ਮਨਰੇਗਾ ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ ਪ੍ਰਦਰਸ਼ਨ <br/>
ਅਜੀਤ ਡੈਸਕ
24-12-2025