03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇਲਾਜ ਲਈ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਮੁਲਾਜ਼ਮਾਂ 'ਤੇ ਮਰੀਜ਼ ਦੀਆਂ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼, ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 25-12-2025
ਹਸਪਤਾਲ ਪ੍ਰਬੰਧਕਾ ਨੇ ਦੋਸ਼ ਨਕਾਰੇ
ਬਠਿੰਡਾ, 24 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਗੋਨਿਆਣਾ ਰੋਡ ਉੱਪਰ ਸਥਿਤ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸਲਿਟੀ ਹਸਪਤਾਲ 'ਚ ਅਬੋਹਰ ਦੇ ਨੇੜਲੇ ਪਿੰਡ ਨਿਹਾਲ ਖੇੜਾ ਤੋਂ ਇਲਾਜ ਲਈ ਆਏ ਇਕ ਮਰੀਜ਼ ਪਰਿਵਾਰ ਵਲੋਂ ਹਸਪਤਾਲ ਦੇ ਮੁਲਾਜ਼ਮਾਂ ਉੱਪਰ ਬਜ਼ੁਰਗ ਮਰੀਜ਼ ਦੇ ਕੰਨ੍ਹਾਂ ਵਿਚ ਪਾਈਆਂ ਸੋਨੇ ਦੀਆਂ ਬਾਲੀਆਂ ਨੂੰ ਉਤਾਰਨ ਦੇ ਦੋਸ਼ ਲਗਾਏ ਗਏ ਹਨ ਤੇ ਬਕਾਇਦਾ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਰਜ ਕਰਵਾਈ ਗਈ ਹੈ | ਥਾਣਾ ਕੋਤਵਾਲੀ ਪੁਲਿਸ ਵਲੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਸੰਬੰਧੀ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਕਿਹਾ ਕਿ ਅਬੋਹਰ ਦੇ ਨੇੜਲੇ ਪਿੰਡ ਨਿਹਾਲ ਖੇੜਾ ਦੇ ਰਹਿਣ ਵਾਲੇ ਰੋਹਤਾਸ ਕੁਮਾਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ 70 ਸਾਲਾਂ ਬਜ਼ੁਰਗ ਮਾਤਾ ਦਾ ਇਲਾਜ ਕਰਵਾਉਣ ਲਈ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸਲਿਟੀ ਹਸਪਤਾਲ ਵਿਖੇ ਲੈ ਕੇ ਆਏ ਸਨ ਤੇ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਬਜ਼ੁਰਗ ਮਾਤਾ ਦੇ ਕੰਨ੍ਹਾਂ ਵਿਚ ਪਾਇਆਂ ਸੋਨੇ ਦੀਆਂ ਬਾਲੀਆਂ ਹਸਪਤਾਲ ਦੇ ਕਿਸੇ ਸਟਾਫ਼ ਵਲੋਂ ਉਤਾਰੀ ਗਈ ਹੈ | ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਹਸਪਤਾਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਹਨ, ਪਰ ਸੀਸੀਟੀਵੀ ਕੈਮਰੇ ਵਿਚ ਸਾਫ਼ ਨਜ਼ਰ ਨਹੀ ਆਇਆ ਤੇ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਦ ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਉੱਧਰ ਇਸ ਮਾਮਲੇ ਸੰਬੰਧੀ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸਲਿਟੀ ਹਸਪਤਾਲ ਦੇ ਪ੍ਰਬੰਧਕ ਸੰਦੀਪ ਪਰਚੰਦਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਅੰਦਰ ਕੋਈ ਅਜਿਹੀ ਘਟਨਾ ਨਹੀ ਵਾਪਰੀ | ਪਰਿਵਾਰਕ ਮੈਂਬਰ ਮਰੀਜ਼ ਨੂੰ ਪਹਿਲਾ ਅਬੋਹਰ ਦੇ ਇਕ ਹਸਪਤਾਲ ਵਿਚ ਲੈ ਕੇ ਗਏ ਸੀ ਤੇ ਉਸ ਤੋਂ ਬਾਦ ਇਲਾਜ ਲਈ ਉਨ੍ਹਾਂ ਦੇ ਹਸਪਤਾਲ ਲੈ ਕੇ ਆਏ ਸਨ, ਤਾਂ ਮਰੀਜ਼ ਦੀ ਮੌਤ ਹੋ ਚੁੱਕੀ ਸੀ ਤੇ ਮਰੀਜ਼ ਦੇ ਕੰਨ੍ਹਾਂ 'ਚ ਪਾਈਆਂ ਸੋਨੇ ਦੀਆਂ ਬਾਲੀਆਂ ਵੀ ਨਹੀ ਸਨ | ਜਿਸ ਸੰਬੰਧੀ ਹਸਪਤਾਲ ਸਟਾਫ਼ ਨੇ ਉਨ੍ਹਾਂ ਨੂੰ ਦੱਸਿਆ ਹੈ, ਪਰਚੰਦਾ ਨੇ ਕਿਹਾ ਕਿ ਹੋ ਸਕਦਾ ਕਿ ਮਿ੍ਤਕ ਦੀਆਂ ਬਾਲੀਆਂ ਪਰਿਵਾਰ ਦੇ ਕਿਸੇ ਮੈਂਬਰ ਨੇ ਹੀ ਉਤਾਰੀਆਂ ਹੋਣ, ਇਸ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ, ਅਸੀ ਆਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ |

Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਤਾਸ਼ ਤੇ 8600 ਰੁਪਏ ਨਗਦੀ ਸਮੇਤ 4 ਵਿਅਕਤੀ ਗਿ੍ਫ਼ਤਾਰ
Ad Position 24
No active advertisement