03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ

Ad Position 21
No active advertisement
ਅਜੀਤ ਡੈਸਕ 25-12-2025
ਰਾਮਪੁਰਾ ਫੂਲ, 24 ਦਸੰਬਰ (ਹੇਮੰਤ ਕੁਮਾਰ ਸ਼ਰਮਾ)- ਤਰਕਸ਼ੀਲ ਸੁਸਾਇਟੀ ਪਿਛਲੇ ਸੱਤ ਸਾਲਾਂ ਤੋਂ ਵਿਦਿਆਰਥੀਆਂ ਵਿੱਚ ਵਿਗਿਆਨਿਕ ਸਮਝ ਦੇ ਪਸਾਰੇ ਹਿੱਤ, ਵਿਦਿਆਰਥੀ ਚੇਤਨਾ ਪ੍ਰੀਖਿਆ ਕਰਵਾ ਰਹੀ ਹੈ¢ ਇਸ ਸਾਲ ਵੀ ਇਹ ਪ੍ਰੀਖਿਆ ਕਰਵਾਈ ਗਈ ਅਤੇ ਹੁਣ ਉਸ ਦਾ ਨਤੀਜਾ ਐਲਾਨਿਆ ਗਿਆ ਹੈ¢ ਇਸ ਸਾਲ ਕਰਵਾਈ ਗਈ ਪ੍ਰੀਖਿਆ ਵਿੱਚ ਪੰਜਾਬ ਭਰ ਤੋਂ ਇਸ ਪ੍ਰੀਖਿਆ ਵਿੱਚ 23748 ਵਿਦਿਆਰਥੀਆਂ ਨੇ ਪੇਪਰ ਦਿੱਤਾ¢ ਹਰ ਵਾਰ ਦੀ ਤਰ੍ਹਾਂ 8669 ਲੜਕਿਆਂ ਦੇ ਮੁਕਾਬਲੇ 15049 ਲੜਕੀਆਂ ਨੇ ਪੇਪਰ ਵਿਚ ਬੈਠ ਕੇ ਵੱਧ ਅਕਾਦਮਿਕ ਰੁਚੀ ਹੋਣ ਦਾ ਸਬੂਤ ਦਿੱਤਾ¢ ਸੁਸਾਇਟੀ ਦੇ ਪ੍ਰੈਸ ਸਕੱਤਰ ਜੰਟਾ ਸਿੰਘ ਨੇ ਰਾਮਪੁਰਾ ਇਕਾਈ ਦੇ ਜੇਤੂ ਵਿਦਿਆਰਥੀਆਂ ਦੀ ਵੇਰਵੇ ਦਿੰਦੇ ਹੋਏ ਦੱਸਿਆ ਕਿ ਇਹ ਨਤੀਜੇ ਕਲਾਸ ਅਨੁਸਾਰ ਘੋਸ਼ਿਤ ਕੀਤੇ ਜਾਂਦੇ ਹਨ¢ ਰਾਮਪੁਰਾ ਇਲਾਕੇ ਦੀ ਖੁਸ਼ਪ੍ਰੀਤ ਕÏਰ ਦਸਵੀਂ ਕਲਾਸ ਸਰਕਾਰੀ ਸਕੂਲ ਬੱਲੋਂ ਪੂਰੇ ਜੋਨ ਬਠਿੰਡਾ ਵਿਚੋਂ ਪਹਿਲੇ ਸਥਾਨ 'ਤੇ ਰਹੀ¢ ਰਮਨਦੀਪ ਕÏਰ ਬਾਰ੍ਹਵੀਂ ਸਰਕਾਰੀ ਸਕੂਲ ਮਹਿਰਾਜ ਤੋਂ ਬਠਿੰਡਾ ਜੋਨ ਵਿਚੋਂ ਦੂਜੇ ਸਥਾਨ 'ਤੇ ਰਹੀ¢ ਰਾਮਪੁਰਾ ਇਕਾਈ ਦੇ ਪਹਿਲੇ ਸਥਾਨਾਂ ਵਿੱਚ ਛੇਵੀਂ ਵਿਚੋਂ ਨਿਰਮਲਪ੍ਰੀਤ ਕÏਰ ਐਸ.ਡੀ. ਕੇ.ਐਮ.ਵੀ. ਰਾਮਪੁਰਾ ਫੂਲ, ਸੱਤਵੀਂ ਵਿਚੋਂ ਕਰਨਪ੍ਰੀਤ ਸਿੰਘ ਸਰਕਾਰੀ ਸਕੂਲ ਮਹਿਰਾਜ, ਅੱਠਵੀਂ ਵਿਚੋਂ ਖੁਸ਼ਪ੍ਰੀਤ ਕÏਰ ਐਸ.ਡੀ.ਕੇ.ਐਮ. ਵੀ. ਰਾਮਪੁਰਾ, ਨÏਵੀਂ ਵਿਚੋਂ ਅਲਸਫਾ ਸਰਕਾਰੀ ਸਕੂਲ ਰਾਮਪੁਰਾ (ਡੱਗੀ ਵਾਲਾ), ਹਰਮਨਦੀਪ ਕÏਰ ਸਰਕਾਰੀ ਸਕੂਲ ਬੱਲੋਂ, ਅਭਿਸ਼ੇਕ ਕੁਮਾਰ ਜੈ ਤੁਲਸੀ ਸਕੂਲ ਰਾਮਪੁਰਾ, ਦਸਵੀਂ ਕਲਾਸ ਵਿਚੋਂ ਨੇਹਾ ਸਰਕਾਰੀ ਸਕੂਲ ਰਾਮਪੁਰਾ (ਡੱਗੀ ਵਾਲਾ), ਪਿੰਕੀ ਕÏਰ ਸਰਕਾਰੀ ਸਕੂਲ ਬੱਲੋਂ, ਗਿਆਰ੍ਹਵੀਂ ਵਿਚੋਂ ਪਰਮਜੀਤ ਕÏਰ ਸਰਕਾਰੀ ਸਕੂਲ ਮਹਿਰਾਜ, ਬਾਰ੍ਹਵੀਂ ਕਲਾਸ ਵਿਚੋਂ ਰਜਨਦੀਪ ਕੋਲ ਸਰਕਾਰੀ ਸਕੂਲ ਮਹਿਰਾਜ ਅਤੇ ਮਨਜੋਤ ਕÏਰ ਰਾਮਪੁਰਾ ਸਕੂਲ (ਡੱਗੀ ਵਾਲਾ) ਨੇ ਪਹਿਲੇ ਸਥਾਨਾਂ ਦੀਆਂ ਦਾਵੇਦਾਰੀਆਂ ਉੱਪਰ ਆਪਣਾ ਨਾਮ ਦਰਜ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ¢ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਅਗਾਂਹਵਧੂ ਕਿਤਾਬਾਂ ਦੇ ਸੈੱਟ, ਇਹਨਾਂ ਸਕੂਲਾਂ ਦੀਆਂ ਸਵੇਰ ਦੀਆਂ ਸਭਾਵਾਂ ਵਿੱਚ ਜਾ ਕੇ ਦਿੱਤੇ ਜਾਣਗੇ¢
ਪੁਲਿਸ ਨੇ ਚਿੱਟੇ ਸਮੇਤ ਨਸ਼ਾ ਤਸਕਰ ਦਬੋਚਿਆ
ਗੋਨਿਆਣਾ, 24 ਦਸੰਬਰ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ 2.20 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ | ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਗੋਨਿਆਣਾ ਮੰਡੀ ਵਿਚ ਇਕ ਨਸ਼ਾ ਤਸਕਰ ਚਿੱਟੇ ਦੀ ਖਰੀਦੋ ਫਰੋਖਤ ਕਰਨ ਦੀ ਆੜ ਵਿਚ ਘੁੰਮ ਰਿਹਾ ਹੈ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਟਰੈਪ ਲਗਾਕੇ ਜਦੋਂ ਜਾ ਰਹੇ ਇਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਉਸ ਕੋਲੋਂ 2.20 ਗ੍ਰਾਮ ਚਿੱਟਾ ਬਰਾਮਦ ਹੋਇਆ | ਪੁਲਿਸ ਨੇ ਨਸ਼ਾ ਤਸਕਰ ਦੀ ਪਹਿਚਾਣ ਮਨੀ ਰਾਮ ਪੁੱਤਰ ਸਰੀ ਰਾਮ ਲਬਾਇਆ ਵਾਸੀ ਗੋਨਿਆਣਾ ਮੰਡੀ ਵਜੋਂ ਕੀਤੀ ਹੈ | ਪੁਲਿਸ ਨੇ ਮਨੀ ਰਾਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਐੱਸ.ਸੀ.ਸੈੱਲ ਵਲੋਂ ਪਿੰਡ ਜਿਉਂਦ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਇਲਾਜ ਲਈ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਮੁਲਾਜ਼ਮਾਂ 'ਤੇ ਮਰੀਜ਼ ਦੀਆਂ ਸੋਨੇ ਦੀਆਂ ਵਾਲੀਆਂ ਚੋਰੀ ਕਰਨ...
Ad Position 24
No active advertisement