05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

'ਸੁੱਖੀ ਬਰਾੜ' ਨੂੰ ਸੱਭਿਆਚਾਰਕ ਚੇਅਰਪਰਸਨ ਨਿਯੁਕਤ ਕਰਨ 'ਤੇ ਪੇਕੇ ਪਿੰਡ 'ਚ ਖ਼ੁਸ਼ੀ ਦੀ ਲਹਿਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਮਹਿਮਾ ਸਰਜਾ, 25 ਦਸੰਬਰ (ਬਲਦੇਵ ਸੰਧੂ)- ਪੰਜਾਬੀ ਗਾਇਕਾ ਸੁੱਖੀ ਬਰਾੜ ਦੇ ਪੇਕੇ ਪਿੰਡ ਉਸ ਵੇਲੇ ਖ਼ੁਸ਼ੀ ਦੀ ਲਹਿਰ ਦÏੜ ਗਈ ਜਦੋਂ ਸੁੱਖੀ ਬਰਾੜ ਨੂੰ ਸੱਭਿਆਚਾਰਕ ਮਾਮਲੇ ਵਿਭਾਗ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ¢ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸੁੱਖੀ ਬਰਾੜ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਹੈ, ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੱਭਿਆਚਾਰਕ ਸਲਾਹਕਾਰ ਰਹਿ ਚੁੱਕੇ ਹਨ¢ ਉਨ੍ਹਾਂ ਵਲੋਂ ਸੱਭਿਆਚਾਰਕ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ 'ਤੇ ਹੁਣ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜਿਆ ਹੈ¢ ਸੁੱਖੀ ਬਰਾੜ ਦੇ ਪੇਕੇ ਘਰ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਖੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ¢ ਇਸ ਮÏਕੇ ਕੁਲਦੀਪ ਸਿੰਘ ਬਰਾੜ ਰਿਟਾ. ਡਾਇਰੈਕਟਰ ਚੰਡੀਗੜ੍ਹ, ਸਾਬਕਾ ਸਰਪੰਚ ਬਲਜਿੰਦਰ ਸਿੰਘ ਬਰਾੜ, ਪੰਜਾਬੀ ਸੂਫੀ ਗਾਇਕ ਕਨਵਰ ਗਰੇਵਾਲ, ਮਾ. ਜਸਵਿੰਦਰ ਸਿੰਘ ਬਰਾੜ ਮਹਿਮਾ ਸਰਕਾਰੀ, ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਸੁਰਿੰਦਰ ਸਿੰਘ, ਪੰਜਾਬੀ ਟਿ੍ਬਿਊਨ ਦੇ ਜ਼ਿਲ੍ਹਾ ਇੰਚਾਰਜ ਮਨੋਜ ਕੁਮਾਰ ਸ਼ਰਮਾ, ਪ੍ਰੋਫੈਸਰ ਰਾਜਨਦੀਪ ਸਿੰਘ ਸੇਖੋਂ ਯੂਐਸਏ, ਰੁਪਿੰਦਰਪਾਲ ਸਿੰਘ ਯੂਐਸਏ, ਗੁਰਜੀਤ ਸਿੰਘ ਧਾਲੀਵਾਲ ਯੂਐਸਏ, ਯੁਵਰਾਜ ਸਿੰਘ ਯੂਕੇ, ਰੁਬਲ ਬਰਾੜ ਆਸਟੇ੍ਰਲੀਆ, ਪੰਚਾਇਤ ਸਕੱਤਰ ਹਰਜੋਤ ਸਿੰਘ ਬਰਾੜ, ਗੁਰਸੇਵਕ ਸਿੰਘ ਬਾਬੇ ਕਾ, ਕੁਲਦੀਪ ਸਿੰਘ ਬਰਾੜ, ਚੇਅਰਮੈਨ ਕੁਲਵੰਤ ਸਿੰਘ ਬਰਾੜ, ਸਮਾਜ ਸੇਵੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਗੁਰਚਰਨ ਸਿੰਘ ਅÏਲਖ, ਡਾ. ਜਗਤਾਰ ਸਿੰਘ, ਸਰਪੰਚ ਜਸਵਿੰਦਰ ਸਿੰਘ ਬਰਾੜ, ਸ਼ਮਿੰਦਰ ਸਿੰਘ ਨੰਬਰਦਾਰ, ਮੰਦਰ ਸਿੰਘ ਬਰਾੜ, ਹਰਵਿੰਦਰ ਸਿੰਘ ਬਰਾੜ ਨੇ ਵਧਾਈਆਂ ਦਿੱਤੀਆਂ ਹਨ¢

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ <br/> ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਨਾਮਾਲੂਮ 'ਤੇ ਮਾਮਲਾ ਦਰਜ
Ad Position 24